ਪੰਜਾਬ 'ਚ ਉਪ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ 'ਆਪ' ਨੇ ਅਜੇ ਤੱਕ ਨਹੀਂ ਖੋਲ੍ਹੇ ਪੱਤੇ

Wednesday, Mar 16, 2022 - 04:32 PM (IST)

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਰੂਪ 'ਚ ਭਗਵੰਤ ਮਾਨ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ ਨਵੇਂ ਮੰਤਰੀ ਮੰਡਲ ਦੀ ਤਸਵੀਰ ਸਾਫ਼ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡਿਪਟੀ ਸੀ. ਐੱਮ. ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ। ਜੇਕਰ ਪਿਛਲੇ 20 ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਰਾਜਿੰਦਰ ਕੌਰ ਭੱਠਲ, ਸੁਖਬੀਰ ਬਾਦਲ, ਓ. ਪੀ. ਸੋਨੀ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀ. ਐੱਮ. ਰਹਿ ਚੁੱਕੇ ਹਨ ਪਰ ਭਾਰੀ ਬਹੁਮਤ ਮਿਲਣ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਸੀ. ਐੱਮ. ਬਣਾਉਣ ਨੂੰ ਲੈ ਕੇ ਹੁਣ ਤੱਕ ਪੱਤੇ ਨਹੀਂ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)

ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਕਾਂਗਰਸ ਵੱਲੋਂ ਜਿਸ ਤਰ੍ਹਾਂ ਜਾਤੀ ਸਮੀਕਰਣ ਦੇ ਮੱਦੇਨਜ਼ਰ ਦਲਿਤ ਮੁੱਖ ਮੰਤਰੀ ਦੇ ਨਾਲ ਜੱਟ ਅਤੇ ਹਿੰਦੂ ਉਪ ਮੁੱਖ ਮੰਤਰੀ ਬਣਾਏ ਗਏ ਸਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ 'ਤੇ ਜੱਟ ਮੁੱਖ ਮੰਤਰੀ ਦੇ ਨਾਲ ਦਲਿਤ ਅਤੇ ਹਿੰਦੂ ਉਪ ਮੁੱਖ ਮੰਤਰੀ ਲਾਉਣ ਦਾ ਦਬਾਅ ਹੈ।

ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰਾਲਾ ਪਲਟਣ ਕਾਰਨ ਬੱਚੇ ਸਮੇਤ 3 ਲੋਕਾਂ ਦੀ ਮੌਤ

ਇਨ੍ਹਾਂ 'ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ ਹਰਪਾਲ ਚੀਮਾ ਦੇ ਨਾਲ ਅਮਨ ਅਰੋੜਾ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਜਿੱਥੇ ਤੱਕ ਭਾਰੀ ਬਹੁਮਤ ਮਿਲਣ ਕਾਰਨ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਲੋੜ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਸ ਦੇ ਮੁਕਾਬਲੇ ਦਿੱਲੀ 'ਚ ਵੀ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਦਲੀਲ ਦਿੱਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News