ਹੱਥਾਂ 'ਚ ਕਾਲ਼ੀਆਂ ਝੰਡੀਆਂ ਅਤੇ ਕਾਲੇ ਚੋਲ਼ੇ ਪਾ ਕੇ 'ਆਪ' ਵਲੋਂ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ

Thursday, Sep 24, 2020 - 01:20 PM (IST)

ਹੱਥਾਂ 'ਚ ਕਾਲ਼ੀਆਂ ਝੰਡੀਆਂ ਅਤੇ ਕਾਲੇ ਚੋਲ਼ੇ ਪਾ ਕੇ 'ਆਪ' ਵਲੋਂ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ

ਬਠਿੰਡਾ (ਕੁਨਾਲ ਬਾਂਸਲ): ਆਮ ਆਦਮੀ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਦੇ ਹੋਏ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਕਾਲੇ ਕੱਪੜੇ ਪਾ ਕੇ ਤਲਵੰਡੀ ਸਾਬੋ 'ਚ ਨਾਅਰੇਬਾਜ਼ੀ ਕੀਤੀ ਗਈ। ਦਰਅਸਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਮੱਥਾ ਟੇਕਣ ਲਈ ਪਹੁੰਚ ਰਹੇ ਹਨ। ਖੇਤੀਬਾੜੀ ਆਰਡੀਨੈਂਸ ਦੇ ਚੱਲਦੇ ਆਮ ਆਦਮੀ ਪਾਰਟੀ ਵਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ

PunjabKesari

ਪ੍ਰਦਰਸ਼ਨ ਦੌਰਾਨ ਆਪ ਵਿਧਾਇਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਕਾਲੇ ਕਾਨੂੰਨ ਕਿਸਾਨਾਂ ਦੇ ਲਈ ਬਣਾਏ ਗਏ ਹਨ ਉਸ ਦਾ ਵਿਰੋਧ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆਪਣੇ ਆਪ ਨੂੰ ਦੱਸਦੀ ਹੈ ਪਰ ਕਿਸਾਨਾਂ ਦੇ ਲਈ ਅਕਾਲੀ ਦਲ ਨੇ ਅੱਜ ਤੱਕ ਕੁੱਝ ਨਹੀਂ ਕੀਤਾ ਸਗੋਂ ਕੇਂਦਰ ਸਰਕਾਰ ਦਾ ਸਾਥ ਦਿੱਤਾ। ਕਾਲੇ ਕਾਨੂੰਨ ਬਣਾਉਣ ਨੂੰ ਲੈ ਕੇ ਹੁਣ ਹਰਸਿਮਰਤ ਕੌਰ ਬਾਦਲ ਆਪਣੇ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਹਮਦਰਦੀ ਜਤਾ ਰਹੀ ਹੈ ਪਰ ਪੰਜਾਬ ਦੇ ਕਿਸਾਨ ਸਮਝਦਾਰ ਹਨ ਉਹ ਸਭ ਸਮਝਦੇ ਹਨ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਕਿਸਾਨਾਂ ਦੇ ਉਪਰ ਹੀ ਸਿਆਸਤ ਕਰਦਾ ਹੈ ਪਰ ਜਦੋਂ ਤੱਕ ਕੇਂਦਰ 'ਚ ਖੇਤੀਬਾੜੀ ਆਰਡੀਨੈਂਸ ਬਿੱਲ ਨੂੰ ਰੱਦ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਬੈਠ ਕੇ ਇਸ ਤਰ੍ਹਾਂ ਹੀ ਵਿਰੋਧ ਕਰਦੀ ਰਹੇਗੀ। 

ਇਹ ਵੀ ਪੜ੍ਹੋ: ਸ਼ਰਮਨਾਕ: ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ


author

Shyna

Content Editor

Related News