ਜਾਣੋ ਕੌਣ ਨੇ ''ਆਪ'' ਦੇ ਨਵੇਂ ਵਿਰੋਧੀ ਧਿਰ ਦੇ ਨੇਤਾ (ਵੀਡੀਓ)
Thursday, Jul 26, 2018 - 07:40 PM (IST)
ਚੰਡੀਗੜ੍ਹ/ਸੰਗਰੂਰ— ਆਮ ਆਦਮੀ ਪਾਰਟੀ ਵੱਲੋਂ ਅੱਜ ਸੁਖਪਾਲ ਖਹਿਰਾ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਵੱਜੋਂ ਲਗਾਇਆ ਹੈ। ਚੀਮਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਨ ਜੋ ਕਿ ਦਲਿਤ ਵਰਗ ਨਾਲ ਸੰਬੰਧ ਰੱਖਦੇ ਹਨ। ਚੀਮਾ ਪਹਿਲੀ ਵਾਰ ਵਿਧਾਇਕ ਬਣੇ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ 1645 ਵੋਟਾਂ ਨਾਲ ਕਾਂਗਰਸ ਦੇ ਅਜਾਇਬ ਸਿੰਘ ਨੂੰ ਹਾਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਹਰਪਾਲ ਚੀਮਾ ਭਗਵੰਤ ਮਾਨ ਦੇ ਨਜ਼ਦੀਕੀ ਹਨ। ਇਸ ਫੈਸਲੇ ਨਾਲ 'ਆਪ' ਨੇ ਜਿੱਥੇ ਸੁਖਪਾਲ ਖਹਿਰਾ ਦੀ ਛੁੱਟੀ ਕੀਤੀ ਹੈ, ਉਥੇ ਦਲਿਤ ਕਾਰਡ ਖੇਡਣ ਦੀ ਵੀ ਸਿਆਸਤ ਕੀਤੀ ਹੈ।
