ਦਰਜਨਾਂ ਲੋਕ ''ਆਪ'' ''ਚ ਹੋਏ ਸ਼ਾਮਲ
Monday, Oct 30, 2017 - 03:40 PM (IST)
ਜਲੰਧਰ(ਕਮਲੇਸ਼)— ਇਥੋਂ ਦੇ ਭਾਰਗਵ ਕੈਂਪ 'ਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ 'ਚ ਦਰਜਨਾਂ ਲੋਕ ਪਾਰਟੀ 'ਚ ਸ਼ਾਮਲ ਹੋਏ। ਪਾਰਟੀ ਨਾਲ ਜੁੜਨ ਵਾਲੇ ਲੋਕਾਂ 'ਚ ਰਮੇਸ਼ ਚੰਦਰ ਕਰਮਵੀਰ, ਅਜੀਤ ਪਾਹਵਾ ਸਮੇਤ ਹੋਰ ਕਈ ਲੋਕ ਸ਼ਾਮਲ ਹਨ। ਮੀਟਿੰਗ ਦੀ ਪ੍ਰਧਾਨਗੀ ਸੁਖਪਾਲ ਸਿੰਘ ਖਹਿਰਾ, ਪਰਮਜੀਤ ਸਿੰਘ ਸਚਦੇਵਾ, ਬੱਬੂ ਨੀਲਕੰਠ ਨੇ ਕੀਤੀ। ਇਸ ਮੌਕੇ 'ਤੇ ਖਹਿਰਾ ਨੇ ਕਿਹਾ ਕਿ ਜਨਤਾ ਪੰਜਾਬ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਇਸ ਦਾ ਨਤੀਜਾ ਆਉਣ ਵਾਲੀਆਂ ਨਗਰ-ਨਿਗਮ ਚੋਣਾਂ 'ਚ ਸਰਕਾਰ ਨੂੰ ਮਿਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਿਗਮ ਚੋਣਾਂ ਦੀਆਂ ਤਿਆਰੀਆਂ 'ਚ ਪੂਰੀ ਤਰ੍ਹਾਂ ਜੁਟੀ ਹੈ ਅਤੇ ਉਹ ਜ਼ਿਆਦਾ ਸੀਟਾਂ 'ਤੇ ਜਿੱਤ ਹਾਸਲ ਕਰਨਗੇ। ਇਸ ਦੌਰਾਨ ਸ਼ਾਨ ਸਿੰਘ, ਸੁਲਤਾਨ ਪੁਰੀ, ਰਮੇਸ਼ ਅਤੇ ਹੋਰ ਮੌਜੂਦ ਰਹੇ।
