'ਆਪ' ਤੇ ਭਾਜਪਾ ਨੂੰ ਲੱਗਾ ਨਾਭਾ 'ਚ ਤਗੜਾ ਝਟਕਾ, 4 ਕੌਂਸਲਰਾਂ ਨੇ ਛੱਡੀ ਪਾਰਟੀ

08/13/2017 7:09:30 PM

ਨਾਭਾ(ਜਗਨਾਰ)— ਐਤਵਾਰ ਨੂੰ ਰਿਜ਼ਰਵ ਹਲਕਾ ਨਾਭਾ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਤਗੜਾ ਝਟਕਾ ਲੱਗਿਆ ਜਦੋਂ ਇਨ੍ਹਾਂ ਪਾਰਟੀਆਂ ਨਾਲ ਸਬੰਧਤ ਚਾਰ ਕੌਂਸਲਰਾਂ ਨੇ ਪਾਰਟੀਆਂ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਦਾ ਪੱਲਾ ਫੜ•ਲਿਆ। ਬਾਅਦ ਦੁਪਹਿਰ ਸਥਾਨਕ ਰੈਸਟ ਹਾਊਸ ਵਿਖੇ ਚਾਰ ਕੌਂਸਲਰਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਦੀ ਅਗਵਾਈ ਵਿੱਚ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਇਹ ਚਾਰੇ ਕੌਂਸਲਰ ਨਗਰ ਕੌਂਸਲਰ ਦੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਵੱਲੋਂ ਸਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਸੰਤੁਸਟ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਐਤਵਾਰ ਨੂੰ ਜੋ ਕੌਂਸਲਰ ਜਿੰਨ੍ਹਾਂ 'ਚ ਪਰਮੋਦ ਜਿੰਦਲ, ਅੰਜੂ ਬਾਲਾ ਅਤੇ ਊਸਾ ਤੂਲੀ (ਭਾਜਪਾ) ਜਦੋਂ ਕਿ ਸੁਜਾਤਾ ਚਾਵਲਾ ਕੌਂਸਲਰ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉੱਚੀ ਸੋਚ 'ਤੇ ਆਪਣਾ ਭਰੋਸਾ ਪ੍ਰਗਟਾਇਆ ਹੈ, ਕਾਂਗਰਸ ਪਾਰਟੀ ਹਾਈ ਕਮਾਨ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਵਿੱਚ ਕੋਈ ਕਸਰ ਨਹੀਂ ਛੱਡੀਗੀ ਅਤੇ ਉਨ੍ਹਾਂ ਕਿਹਾ ਕਿ ਉਹ ਨਾਭਾ ਸ਼ਹਿਰ ਦੀ ਹਾਲਤ ਨੂੰ ਸੁਧਾਰ ਕੇ ਨਮੂਨੇ ਦਾ ਸ਼ਹਿਰ ਬਣਾਉਣ ਲਈ ਵਚਨਬੱਧ ਹਨ। ਪ੍ਰਧਾਨ ਸੈਂਟੀ ਮਿੱਤਲ ਨੇ ਕਿਹਾ ਕਿ ਚਾਰੇ ਕੌਂਸਲਰਾਂ ਨੇ ਮੇਰੇ ਕੰਮਾਂ ਤੋਂ ਸੰਤੁਸ਼ਟ ਹੋ ਕੇ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ ਹੈ, ਮੈਂ ਇਨ੍ਹਾਂ ਨੂੰ ਪਾਰਟੀ ਵਿੱਚ ਆਉਣ 'ਤੇ ਜੀ ਆਇਆ ਆਖਦਾ ਹਾਂ। 

ਸਾਬਕਾ ਵਿਧਾਇਕ ਰਮੇਸ ਕੁਮਾਰ ਸਿੰਗਲਾ ਨੇ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ ਚਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਜਨੀਸ ਮਿੱਤਲ (ਸੈਂਟੀ), ਜਗਦੀਸ ਮੱਗੋ, ਇੰਦਰਜੀਤ ਸਿੰਘ ਚੀਕੂ ਬਲਾਕ ਪ੍ਰਧਾਨ ਯੂਥ ਕਾਂਗਰਸ, ਮੋਹਿਤ ਕੁਮਾਰ ਮੋਨੂੰ ਡੱਲਾ, ਪੰਕਜ (ਪੱਪੂ), ਅਨਿਲ ਕੁਮਾਰ (ਨੰਨ•ੀ), ਐਡ:ਕੁਲਦੀਪ ਸਿੰਘ, ਜੋਗਿੰਦਰਪਾਲ ਤੂਲੀ, ਕਾਬਲ ਸਿੰਘ ਪੀ. ਏ. ਧਰਮਸੋਤ, ਸੋਨੂੰ ਤੂਲੀ, ਚਰਨਜੀਤ ਬਾਤਿਸ਼, ਪ੍ਰਕਾਸ਼ ਸਿੰਘ ਧਾਲੀਵਾਲ, ਹਰਜੀਤ ਸਿੰਘ ਮੱਲੇ•ਵਾਲ, ਸੁਰਿੰਦਰ ਸਿੰਘ ਮਾਂਗੇਵਾਲ, ਸਵਰਨ ਸਿੰਘ ਰਾਮਗੜ•, ਰਾਕੇਸ ਕੁਮਾਰ, ਜਤਿਨ ਢੱਲ, ਪਰਵੀਨ ਕੁਮਾਰ ਆਦਿ ਕਾਂਗਰਸੀ ਵਰਕਰ ਮੌਜੂਦ ਸਨ।


Related News