ਸਮੁੰਦਰ ਦੀ ਲਹਿਰ ਵਰਗੀ ''ਆਪ'' : ਬਾਦਲ

06/13/2018 11:59:43 AM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਆਮ ਆਦਮੀ ਪਾਰਟੀ ਸਮੁੰਦਰ ਦੀ ਲਹਿਰ ਵਰਗੀ ਹੈ, ਜੋ ਇਕ ਵਾਰ ਆਉਂਦੀ ਹੈ ਅਤੇ ਮੁੜ ਵਾਪਿਸ ਚਲੀ ਜਾਂਦੀ ਹੈ। ਇਹ ਕਹਿਣਾ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ। ਲੰਬੀ ਵਿਖੇ ਪੁੱਜੇ ਬਾਦਲ ਆਮ ਆਦਮੀ ਪਾਰਟੀ ਦੇ ਵਾਰ-ਵਾਰ ਹਾਰਨ ਤੋਂ ਬਾਅਦ ਵੀ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪੁੱਛੇ ਗਏ ਸਵਾਲ 'ਤੇ ਜਵਾਬ ਦੇ ਰਹੇ ਸਨ। 
ਇਸਦੇ ਨਾਲ ਹੀ ਬਾਦਲ ਨੇ ਕਾਗਰਸ ਨੂੰ ਘੇਰਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ ਸੀ ਪਰ ਮੌਜੂਦਾ ਸਰਕਾਰ ਤੋਂ ਬਿਜਲੀ ਸੰਭਾਲ ਨਹੀਂ ਹੋਈ।


Related News