ਵਿਧਾਇਕ ਸੰਦੋਆ ''ਤੇ ਹਮਲਾ ਕਰਨ ਵਾਲੇ ਦੋ ਹੋਰ ਗ੍ਰਿਫਤਾਰ, ਮੁੱਖ ਮੁਲਜ਼ਮ ਅਜੇ ਵੀ ਫਰਾਰ
Monday, Jun 25, 2018 - 07:25 PM (IST)
ਰੋਪੜ (ਸੱਜਣ ਸੈਣੀ) : ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਦੋਸ਼ੀਆਂ ਖਿਲਾਫ ਹੋਈ ਐੱਫ. ਆਈ. ਆਰ. ਵਿਚ ਰੋਪੜ ਪੁਲਸ ਵੱਲੋਂ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਨਾਮ ਦਵਿੰਦਰ ਸਿੰਘ (ਮੁੱਖ ਦੋਸ਼ੀ ਅਜਵਿੰਦਰ ਸਿੰਘ ਦਾ ਭਰਾ) ਅਤੇ ਅੰਮ੍ਰਿਤਪਾਲ ਸਿੰਘ ਹੈ ਜੋ ਕਿ ਮਾਈਨਿੰਗ ਠੇਕੇਦਾਰ ਦਾ ਮੁਨਸ਼ੀ ਹੈ।
ਪੁਲਸ ਵੱਲੋਂ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦਾ ਮੁੱਖ ਦੋਸ਼ੀ ਅਜਵਿੰਦਰ ਸਿੰਘ ਅਤੇ ਬਚਿੱਤਰ ਸਿੰਘ ਅਜੇ ਵੀ ਫਰਾਰ ਚੱਲ ਰਹੇ ਹਨ। ਇਸ ਮਾਮਲੇ ਵਿਚ ਪੁਲਸ ਹੁਣ ਤੱਕ 5 ਗ੍ਰਿਫਤਾਰੀਆਂ ਕਰ ਚੁੱਕੀ ਹੈ।
