ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸਮੇਤ 6 ਵਿਰੁੱਧ ਮਾਮਲਾ ਦਰਜ
Tuesday, Oct 02, 2018 - 12:14 PM (IST)

ਮੋਗਾ (ਆਜ਼ਾਦ) : ਬਾਰ ਐਸੋਸੀਏਸ਼ਨ ਜ਼ਿਲਾ ਪ੍ਰਧਾਨ ਐਡਵੋਕੇਟ ਰਾਜਪਾਲ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਸੀਬ ਬਾਵਾ 'ਤੇ ਆਪਣੇ ਸਾਥੀਆਂ ਸਮੇਤ ਉਸ ਨੂੰ ਮੀਟਿੰਗ ਦੌਰਾਨ ਘੇਰ ਕੇ ਕੁੱਟਮਾਰ ਕਰਨ ਅਤੇ ਸੋਨੇ ਦੀ ਚੇਨੀ ਤੇ ਘੜੀ ਖੋਹ ਕੇ ਲਿਜਾਣ ਦਾ ਦੋਸ਼ ਲਗਾਇਆ ਹੈ।
ਜਿਸ ਦੇ ਚੱਲਦੇ ਥਾਣਾ ਸਿਟੀ ਮੋਗਾ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਜਗਦੀਸ਼ ਬਾਵਾ, ਕਰਨ ਸਚਦੇਵਾ, ਹਰਮਨ ਸਿੱਧੂ, ਲਕਸ਼ ਜੈਨ ਅਤੇ ਹਰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।