ਦੇਖੋ, ਆਮ ਆਦਮੀ ਪਾਰਟੀ ''ਚ ਵਾਪਸੀ ''ਤੇ ਕੀ ਬੋਲੇ ਡਾ. ਗਾਂਧੀ (ਵੀਡੀਓ)

07/25/2018 7:13:05 PM

ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਕਿਸੇ ਸਮੇਂ ਭਾਜਪਾ ਅਤੇ ਕਾਂਗਰਸ ਨੂੰ ਟੱਕਰ ਦੇਣ ਵਾਲੀ ਆਮ ਆਦਮੀ ਪਾਰਟੀ 'ਚ  ਗ੍ਰਹਿ ਯੁੱਧ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਸੁਪਨਿਆਂ ਦੀ ਪਾਰਟੀ ਕਹਿਣ ਵਾਲੇ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵੀ ਆਪਣੇ ਹੱਥ ਖੜੇ ਕਰ ਚੁੱਕੇ ਹਨ। 'ਆਪ' ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਗਾਂਧੀ ਨੇ ਕਿਹਾ ਕਿ ਉਹ ਮੁੜ ਕਦੇ ਵੀ 'ਆਪ' 'ਚ ਵਾਪਸੀ ਨਹੀਂ ਕਰਨਗੇ। ਗਾਂਧੀ ਨੇ ਕਿਹਾ ਕਿ 'ਆਪ' ਇਕ ਬੁਰਾ ਸੁਪਨਾ ਸੀ ਜੋ ਹੁਣ ਖਤਮ ਹੋ ਗਿਆ ਹੈ, ਹੁਣ ਉਹ ਕਦੇ ਵੀ 'ਆਪ' ਵੱਲ ਰੁਖ ਨਹੀਂ ਕਰਨਗੇ। 
ਨਸ਼ਿਆਂ ਦੇ ਮੁੱਦੇ 'ਤੇ ਸਾਂਸਦ ਗਾਂਧੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੰਜਾਬ 'ਚੋਂ ਘਾਤਕੀ ਨਸ਼ੇ ਨੂੰ ਖਤਮ ਕਰਕੇ ਰਿਵਾਇਤੀ ਨਸ਼ੇ ਨੂੰ ਮੁੜ ਲੋੜ ਅਨੁਸਾਰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ 'ਚ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ 'ਤੇ ਠੱਲ ਪੈ ਸਕੇ।


Related News