ਅਾਜ਼ਾਦੀ ਦਿਹਾਡ਼ੇ ਨੂੰ ਅੰਗਹੀਣਾਂ ਨੇ ਕਾਲੇ ਦਿਵਸ ਮਨਾਉਂਦਿਆਂ ਘਡ਼ੇ ਭੰਨ ਕੇ ਕੀਤਾ ਰੋਸ ਪ੍ਰਦਰਸ਼ਨ

Friday, Aug 17, 2018 - 03:05 AM (IST)

 ਮਾਨਸਾ,  (ਮਨਜੀਤ ਕੌਰ)-  ਅੰਗਹੀਣ ਵਰਗ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀ ਮੁਸ਼ਕਲਾਂ ਤੇ ਮੰਗਾਂ ਦੇ ਸਬੰਧ ’ਚ ਪੰਜਾਬ ਸਰਕਾਰ ਦੇ ਅਣਗੌਲੇ ਰਵੱਈਏ ਦੇ ਵਿਰੋਧ ’ਚ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ, ਪੰਜਾਬ ਦੀ  ਜ਼ਿਲਾ ਮਾਨਸਾ ਇਕਾਈ ਵੱਲੋਂ ਸਥਾਨਕ ਬੱਸ ਅੱਡੇ ਲਾਗੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ ਵਿਖੇ ਬੁੱਧਵਾਰ ਨੂੰ ਅਾਜ਼ਾਦੀ ਦਿਹਾਡ਼ੇ ਮੌਕੇ ਕਾਲਾ ਦਿਵਸ ਮਨਾਉਂਦਿਆਂ ਘਡ਼ੇ ਭੰਨ ਕੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ।
 ®ਅਾਜ਼ਾਦੀ ਦਿਹਾਡ਼ੇ ਨੂੰ ਕਾਲਾ ਦਿਵਸ ਮਨਾਉਂਦਿਆਂ ਅੰਗਹੀਣਾਂ ਨੇ ਸ਼ਹਿਰ ’ਚ ਰੋਸ ਮਾਰਚ ਕੱਢਦੇ ਹੋਏ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ ’ਚ ਪਹੁੰਚ ਕੇ ਪੰਜਾਬ ਸਰਕਾਰ ਦਾ ਪਿੱੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀ ਅੰਗਹੀਣ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ ਅੰਗਹੀਣਾਂ ਦੇ ਸਰਕਾਰੀ ਨੌਕਰੀਆਂ ’ਚ 3 ਫੀਸਦੀ ਰਾਖਵੇਂ ਕੋਟੇ ਅਧੀਨ ਖਾਲੀ ਬੈਕਲਾਗ ਦੀਆਂ ਅਸਾਮੀਆਂ, ਪੈਨਸ਼ਨ ਦੀ ਰਾਸ਼ੀ 3 ਹਜ਼ਾਰ ਰੁਪਏ ਕਰਨ, ਬਿਜਲੀ ਬਿੱਲ ਮੁਆਫ਼ ਕਰਨ ਸਮੇਤ ਉਨ੍ਹਾਂ ਦੇ ਜੀਵਨ ਲਈ ਲੋਡ਼ੀਂਦੀਆਂ ਸਾਰੀਆਂ ਬੁਨਿਆਦੀ ਲੋਡ਼ਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ।
 ®ਇਸ ਦੌਰਾਨ ਐਸੋਸੀਏਸ਼ਨ ਦੇ ਆਗੂ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਜੋ ਵਾਅਦੇ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਵਾਅਦਾ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਪੂਰਾ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਅਜੇ ਵੀ ਅੰਗਹੀਣਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਉਹ ਆਉਣ ਵਾਲੇ ਕੁਝ ਦਿਨਾਂ ਅੰਦਰ ਹੀ ਇਕ ਹੋਰ ਮੀਟਿੰਗ ਕਰ ਕੇ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਿਲਾ ਸਕੱਤਰ ਵੀਰ ਸਿੰਘ ਬੋਡ਼ਾਵਾਲਾ ਅਤੇ ਗੁਰਸੇਵਕ ਬਹਿਣੀਵਾਲ ਨੇ ਅੰਗਹੀਣਾਂ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਕੋਲੋਂ ਮੀਟਿੰਗ ਲਈ ਸਮਾਂ ਦੇਣ ਦੀ ਮੰਗ ਕੀਤੀ।
 ®ਇਸ ਮੌਕੇ ਜੋਤੀ ਸ਼ਰਮਾ, ਰਣਵੀਰ ਕੌਰ, ਤਨੂਜਾ ਰਾਣੀ, ਭੋਲੀ ਕੌਰ, ਹਰਜਿੰਦਰ ਕੌਰ, ਨੇਹਾ, ਪ੍ਰਮਿੰਦਰ ਕੌਰ, ਸੁਖਜੀਤ ਸਿੰਘ, ਗਮਦੂਰ ਸਿੰਘ, ਜਗਤਾਰ ਸਿੰਘ, ਸਿਮਰਨ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ, ਹੀਰਾ ਲਾਲ, ਗੁਰਜੰਟ ਸਿੰਘ, ਜਸਵੀਰ ਅਕਲੀਆ, ਗਗਨਦੀਪ ਸਿੰਘ, ਗੁਰਧਿਆਨ ਸਿੰਘ, ਲਾਡੀ, ਸੰਦੀਪ ਸੰਜੇ, ਸਤਿਨਾਮ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਡਾ. ਗੁਰਜੰਟ ਸਿੰਘ, ਸਲੀਮ, ਅਸੀਮ ਕੁਮਾਰ, ਹੈਪੀ, ਜਗਮੇਲ ਸਿੰੰਘ ਤੇ ਸਲੀਮ ਖਾਨ ਆਦਿ ਮੌਜੂਦ ਸਨ।


Related News