ਅੱਜ ਦਾ ਰਾਸ਼ੀਫਲ
Friday, Feb 23, 2018 - 07:24 AM (IST)

ਮੇਖ— ਕਾਰੋਬਾਰੀ ਲਾਭ ਲਈ ਸਿਤਾਰਾ ਚੰਗਾ, ਜਿਹੜੇ ਲੋਕ ਅਧਿਆਪਨ, ਸੈਰ-ਸਪਾਟਾ, ਏਅਰ ਟਿਕਟਿੰਗ, ਕੇਟਰਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।
ਬ੍ਰਿਖ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪਣੇ ਚੰਚਲ, ਰੰਗੀਨ ਅਤੇ ਸਵਛੰਦ ਹੁੰਦੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ, ਵੈਸੇ ਮੂਡ 'ਚ ਖੁਸ਼ਦਿਲੀ ਰਹੇਗੀ।
ਮਿਥੁਨ— ਜਨ-ਸ਼ਕਤੀ ਬਾਹਰ ਭਿਜਵਾਉਣ ਵਾਲਿਆਂ ਨੂੰ ਹਰ ਕੇਸ ਅਤੇ ਫਾਈਲ ਅੱਖਾਂ ਖੋਲ੍ਹ ਕੇ ਨਿਪਟਾਉਣੀ ਚਾਹੀਦੀ ਹੈ ਤਾਂ ਕਿ ਕੋਈ ਝਮੇਲਾ ਆਪ ਦੇ ਗਲੇ ਨਾ ਪੈ ਜਾਵੇ।
ਕਰਕ— ਜਨਰਲ ਤੌਰ 'ਤੇ ਸਿਤਾਰਾ ਮਜ਼ਬੂਤ, ਆਮਦਨ ਅਤੇ ਕਾਰੋਬਾਰੀ ਕੰਮਾਂ 'ਚ ਲਾਭ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਸਮੱਸਿਆ 'ਚ ਥੋੜ੍ਹੀ-ਬਹੁਤ ਪੇਸ਼ਕਦਮੀ ਜ਼ਰੂਰ ਹੋਵੇਗੀ।
ਸਿੰਘ— ਅਫ਼ਸਰਾਂ ਦੇ ਹਮਦਰਦਾਨਾ ਅਤੇ ਸੁਪੋਰਟਿਵ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਪੇਚੀਦਗੀ ਜ਼ਰੂਰ ਹਟੇਗੀ, ਵੈਸੇ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ।
ਕੰਨਿਆ— ਯਤਨ ਕਰਨ 'ਤੇ ਆਪ ਦੀ ਪਲਾਨਿੰਗ ਕੁਝ ਅੱਗੇ ਜ਼ਰੂਰ ਵਧੇਗੀ, ਧਾਰਮਿਕ ਸਾਹਿਤ ਦੇ ਪੜ੍ਹਨ-ਪੜ੍ਹਾਉਣ ਅਤੇ ਕਥਾ-ਵਾਰਤਾ 'ਚ ਜੀ ਲੱਗੇਗਾ, ਸ਼ਤਰੂ ਕਮਜ਼ੋਰ।
ਤੁਲਾ— ਸਿਤਾਰਾ ਸਿਹਤ ਲਈ ਕਮਜ਼ੋਰ, ਸਰੀਰ ਕੁਝ ਕਮਜ਼ੋਰ ਅਤੇ ਸੁਸਤ ਜਿਹਾ ਰਹੇਗਾ, ਸਫ਼ਰ ਨਾ ਕਰੋ ਕਿਉਂਕਿ ਉਹ ਟੈਨਸ਼ਨ-ਪ੍ਰੇਸ਼ਾਨੀ ਵਾਲਾ ਹੈ।
ਬ੍ਰਿਸ਼ਚਕ— ਕੰਮਕਾਜੀ ਅਤੇ ਦੂਜੇ ਹਾਲਾਤ ਸੁਖਦ, ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਖਿੱਚ ਆਪ ਨੂੰ ਕਿਸੇ ਸਮੇਂ ਮੁਸ਼ਕਿਲ 'ਚ ਫਸਾ ਸਕਦੀ ਹੈ।
ਧਨ— ਸਮਾਂ ਧਨ ਹਾਨੀ-ਟੈਨਸ਼ਨ-ਪ੍ਰੇਸ਼ਾਨੀ ਵਾਲਾ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾ ਕੇ ਰੱਖੋ, ਜਨਰਲ ਤੌਰ 'ਤੇ ਹਰ ਮੋਰਚੇ 'ਤੇ ਸਾਵਧਾਨੀ ਵਰਤੋ।
ਮਕਰ— ਯਤਨ ਕਰਨ 'ਤੇ ਆਪ ਦਾ ਕੋਈ ਉਦੇਸ਼-ਮਨੋਰਥ ਸਿਰੇ ਚੜ੍ਹੇਗਾ, ਸੰਤਾਨ ਆਪ ਦੇ ਪ੍ਰਤੀ ਲਚੀਲਾ ਤੇ ਸੁਪੋਰਟਿਵ ਰੁਖ਼ ਰੱਖੇਗੀ, ਇੱਜ਼ਤ ਬਣੀ ਰਹੇਗੀ।
ਕੁੰਭ— ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਜਾਇਦਾਦੀ ਮੋਰਚੇ 'ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਵੱਡੇ ਲੋਕ ਮਿਹਰਬਾਨ-ਕੰਸੀਡ੍ਰੇਟ ਰਹਿਣਗੇ।
ਮੀਨ— ਕਿਸੇ ਸੱਜਣ-ਮਿੱਤਰ ਦੀ ਮਦਦ ਜਾਂ ਸਹਿਯੋਗ ਨਾਲ ਆਪ ਆਪਣੀ ਕਿਸੇ ਸਮੱਸਿਆ ਦੇ ਹੱਲ ਦੇ ਨੇੜੇ ਪਹੁੰਚ ਸਕਦੇ ਹੋ, ਮਾਣ-ਸਨਮਾਨ ਦੀ ਪ੍ਰਾਪਤੀ।
23 ਫਰਵਰੀ, 2018, ਸ਼ੁੱਕਰਵਾਰ
ਫੱਗਣ ਸੁਦੀ ਤਿਥੀ ਅਸ਼ਟਮੀ (23-24 ਮੱਧ ਰਾਤ 12.44 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਬ੍ਰਿਖ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਕੁੰਭ 'ਚ
ਗੁਰੂ ਤੁਲਾ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1939, ਮਿਤੀ: 4 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 6, ਨਕਸ਼ੱਤਰ : ਕ੍ਰਤਿਕਾ (ਦੁਪਹਿਰ 12.43 ਤਕ), ਯੋਗ : ਵੈਧ੍ਰਿਤੀ (23-24 ਮੱਧ ਰਾਤ 3.52 ਤਕ), ਚੰਦਰਮਾ : ਬ੍ਰਿਖ ਰਾਸ਼ੀ 'ਤੇ, ਭਦਰਾ ਰਹੇਗੀ (ਦੁਪਹਿਰ 1.36 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ (ਦੱਖਣ-ਪੱਛਮ) ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਤੇ ਤਿਉਹਾਰ : ਹੋਲੀਆਂ ਸ਼ੁਰੂ, ਅੰਨਪੂਰਨਾ ਅਸ਼ਟਮੀ, ਲਕਸ਼ਮੀ-ਸੀਤਾ ਅਸ਼ਟਮੀ।