ਗਲੀ 'ਚ ਖੜੇ ਨੌਜਵਾਨ 'ਤੇ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਤੇ ਫਿਰ ਗੋਲੀ ਮਾਰ ਹੋਏ ਫਰਾਰ

Thursday, Feb 04, 2021 - 10:08 PM (IST)

ਗਲੀ 'ਚ ਖੜੇ ਨੌਜਵਾਨ 'ਤੇ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਤੇ ਫਿਰ ਗੋਲੀ ਮਾਰ ਹੋਏ ਫਰਾਰ

ਜਲਾਲਾਬਾਦ, (ਸੇਤੀਆ,ਟੀਨੂੰ,ਸੁਮਿਤ,ਨਿਖੰਜ ਜਤਿੰਦਰ)- ਸ਼ਹਿਰ ਦੀ ਦਸ਼ਮੇਸ਼ ਨਗਰੀ ’ਚ ਵੀਰਵਾਰ ਰਾਤ ਕਰੀਬ 8 ਵਜੇ ਅਣਪਛਾਤਿਆਂ ਵੱਲੋਂ ਰੰਜਿਸ਼ ਦੇ ਚਲਦਿਆਂ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜਖਮੀ ਕਰ ਦੇਣ ਅਤੇ ਗੋਲੀ ਮਾਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ ਰਾਹੁਲ ਸੁਖੀਜਾ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਜੋ ਕਿ ਵਾਟਰ ਵਰਕਸ ਨੰਬਰ-4 ਵਾਲੀ ਗਲੀ ’ਚ ਖੜਾ ਸੀ ਅਤੇ ਇਸੇ ਦੌਰਾਨ ਰੰਜਿਸ਼ ਦੇ ਚਲਦਿਆਂ ਅਣਪਛਾਤੇ ਨੌਜਵਾਨਾਂ ਨੇ ਆਉਂਦਿਆਂ ਰਾਹੁਲ ਸੁਖੀਜਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬਾਅਦ ’ਚ ਗੋਲੀ ਮਾਰ ਕੇ ਫਰਾਰ ਹੋ ਗਏ।

PunjabKesariਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀ ਨੌਜਵਾਨ ਦੇ ਸਿਰ ’ਚ ਵੱਜੀ ਹੈ ਅਤੇ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਧਰ ਥਾਣਾ ਮੁੱਖੀ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ ਸੀ ਅਤੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। 


author

Bharat Thapa

Content Editor

Related News