ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਢਲ ਦਾ ਗੁਰਸਿੱਖ ਨੌਜਵਾਨ ਕੈਨੇਡਾ ''ਚ ਬਣਿਆ ਲੈਫਟੀਨੈਂਟ
Tuesday, Apr 01, 2025 - 12:00 AM (IST)

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਇੱਥੋਂ ਨੇੜਲੇ ਪਿੰਡ ਬੱਢਲ ਨਾਲ ਸਬੰਧਤ ਗੁਰਸਿੱਖ ਨੌਜਵਾਨ ਜਸਪ੍ਰੀਤ ਸਿੰਘ ਵੱਲੋਂ ਆਪਣੀ ਲਗਨ ਅਤੇ ਸਖਤ ਮਿਹਨਤ ਨਾਲ ਕਨੈਡਾ ਦੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਇਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਕਤ ਨੌਜਵਾਨ ਦਾ ਆਪਣੇ ਪਿੰਡ ਆਉਣ 'ਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਦੱਸਣਯੋਗ ਹੈ ਕਿ ਉਹ ਆਪਣੇ ਸਮੇਂ ਵਿੱਚ ਪਹਿਲਵਾਨੀ ਕਰਨ ਵਾਲੇ ਕੁਲਦੀਪ ਸਿੰਘ ਅਤੇ ਮਾਤਾ ਜਸਵੀਰ ਕੌਰ ਦਾ ਪੁੱਤਰ ਹੈ ਜਿਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਕਸਬਾ ਚੁੰਨੀ ਨੇੜੇ ਪਿੰਡ ਸੈਂਪਲੀ ਨੂੰ ਆਪਣਾ ਰੈਣ ਬਸੇਰਾ ਬਣਾ ਲਿਆ ਸੀ। ਇਹ 31 ਸਾਲਾ ਨੌਜਵਾਨ ਫਾਰਮੇਸੀ ਕਾਲਜ ਬੇਲਾ ਤੋਂ ਬੀ. ਫਾਰਮੇਸੀ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕਨੈਡਾ ਦੇ ਓਨਟਾਰੀਓ ਚਲਿਆ ਗਿਆ ਸੀ। ਉਸ ਤੋਂ ਬਾਅਦ ਇਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਮਾਸਟਰ ਡਿਗਰੀ ਹਾਸਲ ਕਰਕੇ 2024 ਵਿੱਚ ਕਨੈਡਾ ਵਾਪਸ ਆ ਕੇ ਫੌਜ ਦੀ ਪ੍ਰੀਖਿਆ ਦਿੱਤੀ ਅਤੇ ਕੈਨੇਡਾ ਫੌਜ ਵਿੱਚ ਬਤੌਰ ਤੋਪਖਾਨਾ ਅਫਸਰ ਵਜੋਂ ਚੁਣਿਆ ਗਿਆ ਹੈ ਜੋ ਕਿ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੇ ਬਰਾਬਰ ਦਾ ਅਹੁਦਾ ਹੈ।
ਇਹ ਵੀ ਪੜ੍ਹੋ : ਨਾਲੀ ਦਾ ਪਾਣੀ ਰੋਕਣ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਹੋ ਗਈ ਖੂਨੀ ਝੜਪ, ਵੱਢ'ਤੀ ਔਰਤ ਦੀ...
ਇਸ ਸਬੰਧੀ ਲੈਫਟੀਨੈਂਟ ਬਣੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਉਸਦਾ ਮਾਣ-ਸਨਮਾਨ ਕੀਤਾ ਹੈ। ਇਸ ਤੋਂ ਪਹਿਲਾਂ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਅਤੇ ਨੌਜਵਾਨ ਆਗੂ ਪ੍ਰਿਤਪਾਲ ਸਿੰਘ ਕੂਨਰ ਅਤੇ ਸੂਬੇਦਾਰ ਸਰਵਣ ਸਿੰਘ ਨੇ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਨੌਜਵਾਨ ਵੱਲੋਂ ਕੈਨੇਡਾ ਦੀ ਧਰਤੀ 'ਤੇ ਪਹੁੰਚ ਕੇ ਵੱਡਾ ਅਹੁਦਾ ਹਾਸਲ ਕੀਤਾ ਹੈ ਜਿਸ ਤੋਂ ਅੱਜ ਦੀ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੀ ਨੌਜਵਾਨ ਪੀੜ੍ਹੀ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਉਹ ਪਿੰਡ ਬੱਢਲ ਦੇ ਮਾਧੋ ਰਾਮ ਦਾ ਪੋਤਰਾ ਅਤੇ ਸੇਵਾਮੁਕਤ ਅਧਿਆਪਕ ਮਾਸਟਰ ਦੇਵ ਰਾਜ ਸੈਣੀ ਦੇ ਪਰਿਵਾਰ ਨਾਲ ਸਬੰਧਿਤ ਹੈ।
ਇਸ ਮੌਕੇ ਇੰਸ: ਰਣਵੀਰ ਸਿੰਘ, ਸੂਬੇਦਾਰ ਗਿਆਨ ਸਿੰਘ, ਹਰਪ੍ਰੀਤ ਕੌਰ, ਗੁਰਸ਼ਰਨ ਸਿੰਘ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਇਕਬਾਲ ਸਿੰਘ, ਨਿੱਕਾ ਸਿੰਘ, ਜਸਵਿੰਦਰ ਕੌਰ, ਹੌਲਦਾਰ ਸੋਹਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8