ਚਾਵਾਂ ਨਾਲ ਅਮਰੀਕਾ ਭੇਜੇ ਇਕਲੌਤੇ ਪੁੱਤ ਦੀ ਪਰਤੀ ਮ੍ਰਿਤਕ ਦੇਹ, ਵੇਖ ਧਾਹਾਂ ਮਾਰ-ਮਾਰ ਰੋਇਆ ਪਰਿਵਾਰ
Tuesday, Jun 06, 2023 - 10:54 AM (IST)
ਚੋਗਾਵਾਂ (ਜ.ਬ.)- ਅਮਰੀਕਾ ਵਿਚ 9 ਮਈ ਨੂੰ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਨੌਜਵਾਨ ਰਸਾਲ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਚੋਗਾਵਾਂ ਦੀ ਮ੍ਰਿਤਕ ਦੇਹ ਬੀਤੀ ਸਵੇਰੇ ਪਿੰਡ ਪੁੱਜੀ। ਜਿਸ ਨਾਲ ਪੂਰੇ ਕਸਬੇ ਦਾ ਮਾਹੌਲ ਗਮਗੀਨ ਹੋ ਗਿਆ। ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਸੀ।
ਇਹ ਵੀ ਪੜ੍ਹੋ- ਵਾਹ ! ਕਲਯੁਗੀ ਬੱਚੇ, ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਣ ਲਈ ਮਜ਼ਬੂਰ ਪਿਤਾ, ਧੀਆਂ ਘਰ ਰਹਿ ਰਹੀ ਮਾਂ
ਮ੍ਰਿਤਕ ਦੇ ਚਾਚਾ ਸਾਬਕਾ ਸਰਪੰਚ ਜਤਿੰਦਰ ਸਿੰਘ ਕਾਲਾ ਅਤੇ ਪ੍ਰਧਾਨ ਗੁਰਭੇਜ ਸਿੰਘ ਚਵਿੰਡਾ ਕਲਾਂ ਨੇ ਦੱਸਿਆ ਕਿ ਰਸਾਲ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਚੰਗੇ ਭਵਿੱਖ ਆਸ ਲੈ ਕੇ ਲਗਭਗ 20 ਦਿਨ ਪਹਿਲਾਂ ਹੀ ਅਮਰੀਕਾ ਪੁੱਜੇ ਸੀ। ਅਮਰੀਕਾ 'ਚ 9 ਮਈ ਵਾਪਰੇ ਇਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਲਗਭਗ 26 ਦਿਨਾਂ ਬਾਅਦ ਬੀਤੇ ਦਿਨ ਰਸਾਲ ਦੀ ਮ੍ਰਿਤਕ ਦੇਹ ਪਿੰਡ ਚੋਗਾਵਾਂ ਵਿਖੇ ਪੁੱਜੀ, ਜਿੱਥੇ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।