ਦੁਖ਼ਦਾਈ ਖ਼ਬਰ: ਤੇਜ਼ ਰਫ਼ਤਾਰ ਗੱਡੀ ਨੇ ਲਪੇਟ ''ਚ ਲਿਆ ਨੌਜਵਾਨ, ਹਨ੍ਹੇਰਾ ਹੋਣ ਕਾਰਨ ਉਪਰੋਂ ਲੰਘਦੇ ਰਹੇ ਕਈ ਵਾਹਨ
Sunday, Mar 03, 2024 - 06:45 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਪਿੰਡ ਚਾਵਾਂ ਨੇੜੇ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਸਕੂਟੀ ਸਵਾਰ ਗੁਰਦਾਸਪੁਰ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਗੋਪੀ ਚੋਹਲਾ ਕਤਲ ਕਾਂਡ ’ਚ ਵੱਡੀ ਖ਼ਬਰ, ਜੇਲ੍ਹ ਵਿਚ ਬੰਦ ਜਗਦੀਪ ਸਿੰਘ ਜੱਗੂ ਸਮੇਤ 5 ਖ਼ਿਲਾਫ਼ ਪਰਚਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਹਿਮਾਂਸ਼ੂ ਸ਼ਰਮਾ ਪੁੱਤਰ ਭੁਪਿੰਦਰ ਪਾਲ ਵਾਸੀ ਜਲੰਧਰ ਰੋਡ ਸਿਟੀ ਹੁਸ਼ਿਆਰਪੁਰ ਨੇ ਦੱਸਿਆ ਕਿ ਮੇਰਾ ਭਰਾ ਬਰਿੰਦਰ ਕੁਮਾਰ (35) ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਵਿਆਹ ਦਾ ਸਮਾਗਮ ਵੇਖ ਕੇ ਆਪਣੇ ਘਰ ਵਾਪਸ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ। ਜਦ ਉਹ ਪਿੰਡ ਚਾਵਾਂ ਤੋਂ ਥੋੜੀ ਅੱਗੇ ਗਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਤੇਜ਼ ਰਫ਼ਤਾਰ ਨੇ ਆ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਹ ਸੜਕ 'ਤੇ ਡਿੱਗ ਪਿਆ। ਹਨ੍ਹੇਰਾ ਹੋਣ ਕਰਕੇ ਮੇਰੇ ਭਰਾ ਦੇ ਉੱਪਰ ਦੀ ਹੋਰ ਕਈ ਵਹੀਕਲ ਲੰਘਣ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ ਹੈ। ਪੁਰਾਣਾ ਸ਼ਾਲਾ ਪੁਲਸ ਵੱਲੋਂ ਨਾ-ਮਲੂਮ ਵਹੀਕਲ ਦਾ ਡਰਾਇਵਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8