ਦੁਖਦਾਈ ਖ਼ਬਰ : ਪਿੰਡ ਰਾਮੂਵਾਲ ਦੇ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
Wednesday, Oct 19, 2022 - 08:42 PM (IST)

ਮਹਿਤਪੁਰ (ਛਾਬੜਾ) : ਮਹਿਤਪੁਰ ਦੇ ਨੇੜੇ ਪਿੰਡ ਰਾਮੂਵਾਲ ਕੋਲਣੀ ਦੇ ਵਾਸੀ 31ਸਾਲਾ ਗੁਰਚਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਦੀ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਗੁਰਚਰਨ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਗ੍ਰੇਡ ਰਿਪਰ ਵਾਸ਼ਸਿੰਗਸ਼ਨ ਸਿਟੀ 'ਚ ਰਹਿੰਦਾ ਸੀ। ਉਸ ਨੂੰ ਹਾਲੇ ਸਿਰਞ ਅਮਰੀਕਾ ਆਏ ਨੂੰ 6 ਮਹੀਨੇ ਹੀ ਹੋਏ ਸਨ।
ਇਹ ਵੀ ਪੜ੍ਹੋ : ਘਰ ਦੀ ਛੱਤ 'ਤੇ ਬਿਜਲੀ ਦੀਆਂ ਤਾਰਾਂ ਲਗਾਉਂਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 27 ਸਾਲਾ ਨੌਜਵਾਨ ਦੀ ਮੌਤ
ਮਨਪ੍ਰੀਤ ਨੇ ਦੱਸਿਆ ਕਿ ਗੁਰਚਰਨ ਆਪਣੇ ਸਾਈਕਲ 'ਤੇ ਫੈਕਟਰੀ ਤੋਂ ਵਾਪਸ ਆ ਰਿਹਾ ਸੀ ਅਤੇ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਤੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।