ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

Saturday, Feb 18, 2023 - 04:07 PM (IST)

ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

ਨੰਗਲ (ਗੁਰਭਾਗ)-ਜਵਾਹਰ ਮਾਰਕੀਟ ਕੋਲ ਨੰਗਲ ਭਾਖੜਾ ਨਹਿਰ ਕੰਢੇ ਕੱਪੜੇ ਧੋਣ ਵਾਲੇ 17 ਸਾਲ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਜੋ ਗੱਡੀ ਬੀ. ਬੀ. ਐੱਮ. ਬੀ. ਨੰਗਲ ਹਾਈਡਲ ਚੈਨਲ ਨਹਿਰ ’ਚ ਡਿੱਗੀ ਸੀ ਅਤੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਸੀ, ਇਹ ਹਾਦਸਾ ਉਸ ਤੋਂ ਮਹਿਜ 500 ਮੀਟਰ ਪਿੱਛੇ ਹੀ ਉਕਤ ਨਹਿਰ ’ਚ ਹੀ ਵਾਪਰਿਆ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਨਹਿਰ ’ਚ ਡੁੱਬਣ ਵਾਲੇ ਨੌਜਵਾਨ ਦਾਨਿਸ਼ ਦੇ ਚਾਚਾ ਮੁਹੰਮਦ ਆਜ਼ਾਦ ਨੇ ਕਿਹਾ ਕਿ ਉਹ ਬੀਤੇ ਦਿਨ ਜਵਾਹਰ ਮਾਰਕੀਟ ਵਿਖੇ ਬੜੌਦਾ ਬੈਂਕ ’ਚ ਏ. ਟੀ. ਐੱਮ. ਲਗਾਉਣ ਆਏ ਸਨ। ਸਵੇਰ ਸਮੇਂ ਦਾਨਿਸ਼ ਜਦੋਂ ਜੰਗਲ ਪਾਣੀ ਲਈ, ਨਹਿਰ ਤੋਂ ਦੂਜੀ ਸਾਈਡ ਗਿਆ ਤਾਂ ਹੱਥ ਧੋਣ ਲਈ ਨਹਿਰ ਕੰਡੇ ਆ ਗਿਆ। ਹੱਥ ਧੋਣ ਤੋਂ ਬਾਅਦ ਉਹ ਨਹਿਰ ’ਚ ਕੱਪੜੇ ਵੀ ਧੋਣ ਲੱਗ ਪਿਆ। ਜਿਵੇਂ ਹੀ ਉਸ ਦੀ ਟੀ-ਸ਼ਰਟ ਪਾਣੀ ਦੇ ਤੇਜ਼ ਵਹਾਅ ’ਚ ਰੁੜਨ ਲੱਗੀ, ਉਸ ਨੇ ਟੀ-ਸ਼ਰਟ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਵੀ ਪਾਣੀ ਦੇ ਤੇਜ ਵਹਾਅ ’ਚ ਰੁੜ ਗਿਆ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਖ਼ਪਤਕਾਰਾਂ ਦੀ ਵਧੀ ਪ੍ਰੇਸ਼ਾਨੀ, ਜਾਣੋ ਕਿਉਂ

PunjabKesari

ਮੁਹੰਮਦ ਆਜ਼ਾਦ ਵੱਲੋਂ ਭਤੀਜੇ ਨੂੰ ਡੁੱਬਦਾ ਵੇਖ, ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫ਼ਲ ਰਿਹਾ। ਮੁਹੰਮਦ ਨੇ ਦੱਸਿਆ ਕਿ ਉਹ ਮੁਰਾਦਾਬਾਦ ਜ਼ਿਲ੍ਹਾ ਸੰਬਲ ਦੇ ਰਹਿਣ ਵਾਲੇ ਹਨ। ਡੁੱਬਣ ਵਾਲੇ ਦਾਨਿਸ਼ ਦੀ ਉਮਰ 17 ਸਾਲ ਹੈ ਅਤੇ ਉਹ ਇਕ ਮਹੀਨਾ ਪਹਿਲਾਂ ਹੀ ਉਸ ਦੇ ਨਾਲ ਕੰਮ ’ਤੇ ਲੱਗਿਆ ਸੀ। ਘਟਨਾ ਦੀ ਸਾਰੀ ਜਾਣਕਾਰੀ ਨੰਗਲ ਪੁਲਸ ਨੂੰ ਅਤੇ ਦਾਨਿਸ਼ ਦੇ ਮਾਤਾ-ਪਿਤਾ ਨੂੰ ਦਿੱਤੀ ਜਾ ਚੁੱਕੀ ਹੈ। ਨੰਗਲ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿੱਲੀ ਸੀ। ਡੁੱਬਣ ਵਾਲੇ ਨੌਜਵਾਨ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : 'ਅਸ਼ੀਰਵਾਦ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਮੰਤਰੀ ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News