Chandigarh 'ਚ 24 ਸੈਕਿੰਡ ਦੀ ਵੀਡੀਓ ਨੇ ਮਚਾਇਆ ਤਹਿਲਕਾ, ਦੇਖ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ (ਵੀਡੀਓ)

Friday, Nov 03, 2023 - 01:04 PM (IST)

Chandigarh 'ਚ 24 ਸੈਕਿੰਡ ਦੀ ਵੀਡੀਓ ਨੇ ਮਚਾਇਆ ਤਹਿਲਕਾ, ਦੇਖ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ (ਵੀਡੀਓ)

ਚੰਡੀਗੜ੍ਹ (ਕੁਲਦੀਪ) : ਇਨ੍ਹੀਂ ਦਿਨੀਂ ਨੌਜਵਾਨਾਂ 'ਚ ਰੀਲ ਬਣਾਉਣ ਦਾ ਕ੍ਰੇਜ਼ ਇਸ ਹੱਦ ਤੱਕ ਵੱਧ ਗਿਆ ਹੈ ਕਿ ਇਨ੍ਹਾਂ ਨੂੰ ਨਾ ਤਾਂ ਆਪਣੀ ਜਾਨ ਦੀ ਪਰਵਾਹ ਹੈ ਅਤੇ ਨਾ ਹੀ ਕਾਨੂੰਨ ਦਾ ਡਰ। ਭਾਵੇਂ ਜਨਤਕ ਥਾਂ ’ਤੇ ਰੀਲ ਬਣਾਉਣਾ ਇਕ ਆਮ ਗੱਲ ਹੈ ਪਰ ਰੀਲ ਬਣਾਉਣ ਲਈ ਨੌਜਵਾਨ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਦਾ ਮਕਸਦ ਸਿਰਫ ਆਪਣੀ ਰੀਲ ਬਣਾ ਕੇ ਫਾਲੋਅਰਜ਼ ਨੂੰ ਵਧਾਉਣਾ ਹੁੰਦਾ ਹੈ। ਹੁਣ ਭਾਵੇਂ ਇਸ ਲਈ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ। ਇੰਝ ਹੀ ਕੁੱਝ ਦੇਖਣ ਨੂੰ ਮਿਲਿਆ, ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਸੜਕਾਂ ’ਤੇ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ’ਤੇ ਕੁੱਝ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਸ ਕਾਰਨ ਇਹ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਸ ਦੀ ਨੀਂਦ ਟੁੱਟੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ।
ਆਖ਼ਰ ਕਿੱਥੋਂ ਦੀ ਹੈ ਇਹ ਵੀਡੀਓ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋ ਮੁੰਡੇ ਜ਼ੈਬਰਾ ਕ੍ਰਾਸਿੰਗ ’ਤੇ ਨੱਚਦੇ ਹੋਏ ਰੀਲ ਬਣਾ ਰਹੇ ਹਨ। ਇਹ ਵੀਡੀਓ ਸੈਕਟਰ 22/35 ਜੇ. ਡਬਲਿਊ. ਮੇਰੀਅਟ ਲਾਈਟ ਪੁਆਇੰਟ ’ਤੇ ਬਣਾਈ ਗਈ ਹੈ। ਹਾਲਾਂਕਿ ਉਸ ਸਮੇਂ ਲਾਲ ਬੱਤੀ ਸੀ ਅਤੇ ਲੋਕ ਜ਼ੈਬਰਾ ਕ੍ਰਾਸਿੰਗ ਤੋਂ ਪਿੱਛੇ ਖੜ੍ਹੇ ਸਨ। 24 ਸੈਕਿੰਡ ਦੀ ਇਸ ਵੀਡੀਓ 'ਚ 2 ਨੌਜਵਾਨ ਆਪਣੀ ਹੀ ਧੁਨ ’ਤੇ ਡਾਂਸ ਕਰ ਕੇ ਰੀਲ ਬਣਾ ਰਹੇ ਹਨ।  ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਰੀਲ ਬਣਾਉਣ ਦੇ ਚੱਕਰ 'ਚ ਬੱਤੀ ਲਾਲ ਤੋਂ ਹਰੀ ਨਾ ਹੋ ਜਾਵੇ ਅਤੇ ਗੱਡੀਆਂ ਨਾ ਚੱਲ ਪੈਣ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਰੀਲ ਬਣਾਈ ਅਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਇਸ ਵੀਡੀਓ ਨੇ ਪੂਰੇ ਚੰਡੀਗੜ੍ਹ 'ਚ ਤਹਿਲਕਾ ਮਚਾਇਆ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵੱਡੇ Restaurant ਮਾਲਕ ਨੂੰ ਆਏ ਫ਼ੋਨ ਨੇ ਛੁਡਾਏ ਪਸੀਨੇ, ਪੜ੍ਹੋ ਪੂਰਾ ਮਾਮਲਾ
24 ਸੈਕਿੰਡ ਦੀ ਵੀਡੀਓ ਅਤੇ ਹਰੀ ਬੱਤੀ ਹੋਣ 'ਚ ਸਿਰਫ਼ 16 ਸੈਕੰਡ ਬਾਕੀ
ਦੱਸ ਦਈਏ ਕਿ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਰੀ ਬੱਤੀ 'ਚ ਸਿਰਫ 16 ਸੈਕਿੰਡ ਦਾ ਸਮਾਂ ਬਚਿਆ ਹੈ। ਇਹ ਵੀਡੀਓ 24 ਸੈਕਿੰਡ ਦੀ ਹੈ। ਜੇਕਰ ਹਰੀ ਬੱਤੀ ਹੋ ਜਾਂਦੀ ਅਤੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਜੋ ਰੀਲਾਂ ਬਣਾਉਂਦੇ ਹਨ ਜਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ।
ਚੱਪੇ-ਚੱਪੇ ’ਤੇ ਕੈਮਰੇ ਪਰ ਵਾਇਲੇਸ਼ਨ ਨਹੀਂ ਦਿਸਦੀ ਪੁਲਸ ਨੂੰ
ਸ਼ਹਿਰ ਦੇ ਸਾਰੇ ਲਾਈਟ ਪੁਆਇੰਟਾਂ ਅਤੇ ਜਨਤਕ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਨ੍ਹਾਂ ਕੈਮਰਿਆਂ ਰਾਹੀਂ ਵਾਇਲੇਸ਼ਨ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਕਰਨ ਵਾਲੇ ਮੁਲਾਜ਼ਮਾਂ ਨੂੰ ਸੜਕ ’ਤੇ ਇਸ ਤਰ੍ਹਾਂ ਦੀ ਵਾਇਲੇਸ਼ਨ ਕਰਨ ਵਾਲੇ ਨਜ਼ਰ ਨਹੀਂ ਆਉਂਦੇ। ਇਸ ਤਰ੍ਹਾਂ ਦੇ ਮਾਮਲਿਆਂ 'ਚ ਟ੍ਰੈਫਿਕ ਵਾਇਲੇਸ਼ਨ ਨੂੰ ਦੇਖਣ ਵਾਲੀ ‘ਤੀਜੀ ਅੱਖ’ ਧੁੰਦਲੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਜ਼ੀਰਕਪੁਰ 'ਚ 4 ਸਾਲਾ ਬੱਚੇ 'ਤੇ ਚੜ੍ਹਾ ਦਿੱਤੇ ਕਾਰ ਦੇ ਦੋਵੇਂ ਟਾਇਰ, ਅੱਖੀਂ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ
ਟ੍ਰੈਫਿਕ ਵਾਇਲੇਸ਼ਨ ਨਹੀਂ, ਥਾਣਾ ਪੁਲਸ ਦੀ ਬਣਦੀ ਹੈ ਕਾਰਵਾਈ : ਡੀ. ਐੱਸ. ਪੀ. ਹਰਜੀਤ ਕੌਰ
ਚੰਡੀਗੜ੍ਹ ਪੁਲਸ ਦੇ ਡੀ. ਐੱਸ. ਪੀ. ਹਰਜੀਤ ਕੌਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਨੌਜਵਾਨ ਜ਼ੈਬਰਾ ਕ੍ਰਾਸਿੰਗ ਪਾਰ ਕਰਦੇ ਸਮੇਂ ਰੀਲ ਬਣਾ ਰਹੇ ਹਨ, ਉਸ ਨਾਲ ਟ੍ਰੈਫਿਕ ਦੀ ਵਾਇਲੇਸ਼ਨ ਨਹੀਂ ਹੁੰਦੀ। ਇਨ੍ਹਾਂ ਖ਼ਿਲਾਫ਼ ਕਾਰਵਾਈ ਬਣਦੀ ਹੈ ਤਾਂ ਪੁਲਸ ਕਾਰਵਾਈ ਬਣਦੀ ਹੈ।
ਵੀਡੀਓ ਦੀ ਜਾਂਚ ਕਰ ਕੇ ਜ਼ਰੂਰ ਹੋਵੇਗੀ ਕਾਰਵਾਈ : ਐੱਸ. ਐੱਸ. ਪੀ.
ਚੰਡੀਗੜ੍ਹ ਦੇ ਐੱਸ. ਐੱਸ. ਪੀ. ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਇਹ ਵੀਡੀਓ ਹੁਣੇ ਸਾਡੇ ਸਾਹਮਣੇ ਆਈ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਕਾਰਵਾਈ ਕੀਤੀ ਜਾਵੇਗੀ, ਉਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News