ਅੰਮ੍ਰਿਤਸਰ ਦੇ ਦੋ ਸਾਲ ਦੇ ਤਨਮੇ ਨੇ ਬਣਾਇਆ ਵਰਲਡ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
Monday, Feb 20, 2023 - 06:29 PM (IST)
ਅੰਮ੍ਰਿਤਸਰ : ਅੰਮ੍ਰਿਤਸਰ ’ਚ ਜਨਮੇ ਤਨਮੇ ਨਾਰੰਗ ਨੇ ਮਹਿਜ਼ 1 ਸਾਲ 8 ਮਹੀਨਿਆਂ ਦੀ ਉਮਰ ਵਿਚ ਵਰਲਡ ਰਿਕਾਰਡ ਬਣਾ ਲਿਆ ਹੈ। ਇਸ ਛੋਟੀ ਜਿਹੀ ਉਮਰ ਵਿਚ ਤਨਮੇ 195 ਦੇਸ਼ਾਂ ਦੇ ਫਲੈਗ ਦੀ ਪਛਾਣ ਕਰ ਲੈਂਦਾ ਹੈ। ਇਸ ਤੋਂ ਪਹਿਲਾਂ ਬਾਲਾਘਾਟ ਦੇ ਅਨੁਨੇ ਗਡਪਾਲੇ ਨੇ 1 ਸਾਲ 7 ਮਹੀਨਿਆਂ ਦੀ ਉਮਰ ਵਿਚ 40 ਦੇਸ਼ਾਂ ਅਤੇ ਤੇਲੰਗਾਨਾ ਦੇ ਤਕਸ਼ਿਕਾ ਹਰੀ ਨੇ 2 ਸਾਲ 5 ਮਹੀਨਿਆਂ ਦੀ ਉਮਰ ਵਿਚ ਇਕ ਮਿੰਟ ਵਿਚ 69 ਦੇਸ਼ਾਂ ਦੇ ਝੰਡਿਆਂ ਦੀ ਪਛਾਣ ਕੀਤੀ ਸੀ। ਇਸ ਤੋਂ ਇਲਾਵਾ ਨੋਇਡਾ ਦੇ ਪੰਜ ਸਾਲ ਦੇ ਆਦੇਸ਼ ਨੇ ਵੀ ਇਸ ਤੋਂ ਪਹਿਲਾਂ 195 ਦੇਸ਼ਾਂ ਦੇ ਨਾਮ ਅਤੇ ਉਨ੍ਹਾਂ ਦੇ ਝੰਡੇ ਦੇਖ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਪੈਦਾ ਹੋਏ ਤਨਮੇ ਨਾਰੰਗ ਨੇ ਹੁਣ ਨਵਾਂ ਰਿਕਾਰਡ ਬਣਾਇਆ ਹੈ। ਮਾਂ ਹੀਨਾ ਸੋਈ ਨਾਰੰਗ ਨੇ ਦੱਸਿਆ ਕਿ ਜਦੋਂ ਬੇਟਾ 1 ਸਾਲ 4 ਮਹੀਨੇ ਦਾ ਸੀ ਤਾਂ ਉਸ ਨੂੰ ਮਾਈਂਡ ਡਿਵਲਪਮੈਂਟ ਖੇਡਾਂ ਲਿਆ ਕੇ ਦਿੱਤੀਆਂ। ਇਸ ਵਿਚ ਹੀ ਫਲੈਗ ਕਾਰਡਸ ਉਸ ਦੇ ਪਸੰਦੀਦਾ ਬਣ ਗਏ। ਮਾਤਾ-ਪਿਤਾ ਨਾਲ ਬੈਠ ਉਹ ਹਮੇਸ਼ਾ ਇਹ ਕਾਰਡਸ ਹੱਥ ਵਿਚ ਫੜੀ ਰੱਖਦਾ ਅਤੇ ਉਨ੍ਹਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦਾ। ਅੱਜ ਤਨਮੇ 2 ਸਾਲ ਦਾ ਹੋ ਚੁੱਕਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਵਰਲਡ ਬੁੱਕ ਆਫ ਰਿਕਾਰਡਸ ਦਾ ਸਰਟੀਫਿਕੇਟ, ਮੈਡਲ ਅਤੇ ਕੈਟਲਾਗ ਪ੍ਰਾਪਤ ਹੋਏ ਹਨ। ਤਨਮੇ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਦੀ ਕਾਬਲੀਅਤ ’ਤੇ ਮਾਣ ਮਹਿਸੂਸ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਤੇਜ਼ੀ ਨਾਲ ਵੱਧ ਰਿਹਾ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ
ਹੀਨਾ ਮੁਤਾਬਕ ਤਨਮੇ ਨੂੰ ਵੈਕਸੀਨੇਸ਼ਨ ਲਈ ਉਹ ਡਾਕਟਰ ਕੋਲ ਲੈ ਕੇ ਗਏ ਸਨ। ਇਸ ਦੌਰਾਨ ਜਦੋਂ ਡਾਕਟਰ ਨੂੰ ਪਤਾ ਲੱਗਾ ਕਿ ਤਨਮੇ 195 ਦੇਸ਼ਾਂ ਦੇ ਫਲੈਗ ਦੀ ਪਹਿਚਾਣ ਕਰ ਸਕਦਾ ਹੈ ਤਾਂ ਉਨ੍ਹਾਂ ਨੇ ਇਸ ਦਾ ਨਾਮ ਵੱਖ ਵੱਖ ਵਿਸ਼ਵ ਰਿਕਾਰਡਸ ਵਿਚ ਭੇਜਣ ਲਈ ਦਿੱਤਾ। ਇਸ ਤੋਂ ਬਾਅਦ ਸਤੰਬਰ 2022 ਨੂੰ ਉਸ ਦੀ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਵਿਚ ਐਂਟਰੀ ਭੇਜੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਯਮ ਬੁੱਕ ਭੇਜੀ ਗਈ। ਜਿਸ ਦੇ ਆਧਾਰ ’ਤੇ ਤਨਮੇ ਦਾ ਪੂਰਾ ਇਵੈਂਟ ਰਿਕਾਰਡ ਕੀਤਾ ਗਿਆ। ਇਸ ਲਈ ਸਬੂਤ ਭੇਜੇ ਗਏ। ਲਗਭਗ 4 ਮਹੀਨੇ ਬਾਅਦ ਹੁਣ ਉਸ ਦਾ ਸਰਟੀਫਿਕੇਟ, ਮੈਡਲ, ਕੈਟਲਾਗ ਤੇ ਗਿਫਟ ਆਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।