ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ

Monday, Jan 29, 2024 - 05:44 PM (IST)

ਗੜ੍ਹਦੀਵਾਲਾ (ਵਰਿੰਦਰ ਪੰਡਿਤ, ਭੱਟੀ) : ਦਸੂਹਾ ਰੋਡ ਦੇ ਪੈਂਦੇ ਪਿੰਡ ਅਰਗੋਵਾਲ ਪੰਪ ਨੇੜੇ ਵਾਪਰੇ ਸੜਕ ਹਾਦਸੇ  ਦੌਰਾਨ ਮੋਟਰਸਾਈਕਲ ਅਤੇ ਬਰੀਜਾਂ ਗੱਡੀ ਦੀ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਪ੍ਰਸ਼ਾਦ ਪੁੱਤਰ ਹੰਸਰਾਜ (66 ) ਵਾਸੀ ਅਰਗੋਵਾਲ ਆਪਣੇ ਪੋਤਰੇ ਲਕਸ ਪੁੱਤਰ ਸੰਦੀਪ ਕੁਮਾਰ (ਸਾਢੇ ਤਿੰਨ ਸਾਲ) ਨਾਲ ਆਪਣੇ ਮੋਟਰਸਾਈਕਲ ਸੀ.ਡੀ-100 ਬਜਾਜ ਪੀ.ਬੀ.07-ਬੀ.ਐਕਸ. 0491 ’ਤੇ ਸਵਾਰ ਹੋ ਕੇ ਆਪਣੇ ਪਿੰਡ ਅਰਗੋਵਾਲ ਤੋਂ ਪਿੰਡ ਮਾਨਗੜ੍ਹ ਨੂੰ ਜਾ ਰਹੇ ਸੀ।

PunjabKesari

ਜਦੋਂ ਉਹ ਅਰਗੋਵਾਲ ਪਟਰੋਲ ਪੰਪ ਨੇੜੇ ਪੁੱਜੇ ਤਾਂ ਸਾਹਮਣੇ ਦਸੂਹਾ ਸਾਈਡ ਆ ਰਹੀ ਤੇਜ਼ ਰਫ਼ਤਾਰ ਬਰੀਜਾਂ ਗੱਡੀ ਨੰਬਰ ਪੀ.ਬੀ-10.ਜੀ.ਐਸ 8988 ਵਲੋਂ ਸਿੱਧੀ ਟੱਕਰ ਮਾਰਨ ਕਰਕੇ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।

'

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਜਾਣੋ ਕਦੋਂ ਸ਼ੁਰੂ ਹੋਵੇਗੀ ਕਣਕ/ਆਟੇ ਦੀ ਹੋਮ ਡਲਿਵਰੀ

ਦੱਸ ਦਈਏ ਕਿ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਬਰੀਜਾਂ ਗੱਡੀ ਚਾਲਕ ਦੀ ਪਛਾਣ ਸ਼ਤੀਸ਼ ਕੁਮਾਰ ਪੁੱਤਰ ਗੁਰਭਜਨ ਸਿੰਘ ਵਾਸੀ ਕਰਾੜੀ ਹਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਲੁਧਿਆਣਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

PunjabKesari

ਗੜ੍ਹਦੀਵਾਲਾ ਪੁਲਸ ਉੱਕਤ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਐੱਸ. ਐੱਚ. ਓ. ਇੰਸਪੈਕਟਰ ਹਰਦੇਵਪ੍ਰੀਤ ਸਿੰਘ ਅਤੇ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਮ੍ਰਿਤਕ ਰਾਜਿੰਦਰ ਪ੍ਰਸ਼ਾਦ ਅਤੇ ਉਸਦੇ ਪੋਤੇ ਦੀਆਂ ਲਾਸ਼ਾਂ ਤੇ ਵਾਹਨ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਸੂਬੇ ’ਚ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ‘ਪੰਜਾਬ’

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Anuradha

Content Editor

Related News