ਟ੍ਰਾਂਸਪੋਰਟ ਵਿਭਾਗ ਦਾ ਸਖ਼ਤ ਕਦਮ, ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

06/12/2023 6:45:55 PM

ਲੁਧਿਆਣਾ (ਰਾਮ) : ਪੰਜਾਬ ਸਰਕਾਰ ਨੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਸਮਾਂ ਸੀਮਾ 30 ਜੂਨ ਤੈਅ ਕੀਤੀ ਹੈ। ਪਲੇਟ ਲਗਾਉਣ ਦਾ ਸਾਰੇ ਵਾਹਨ ਮਾਲਕਾਂ ਲਈ ਆਖਰੀ ਮੌਕਾ ਹੋਵੇਗਾ ਅਤੇ ਇਸ ਤੋਂ ਬਾਅਦ ਡੇਟ ਨਹੀਂ ਵਧਾਈ ਜਾਵੇਗੀ। ਇਹ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਫਾਈਨਲ ਨੋਟਿਸ ਹੈ। ਜਾਰੀ ਕੀਤੇ ਨੋਟਿਸ ’ਚ ਐੱਸ. ਟੀ. ਸੀ. ਨੇ ਕਿਹਾ ਕਿ ਦਿ ਸੈਂਟਰਲ ਮੋਟਰ ਵ੍ਹੀਕਲਸ ਰੂਲਸ 1989 ਦੇ ਰੂਲ 50 ਅਨੁਸਾਰ ਸਾਰੇ ਕੈਟਾਗਿਰੀ ਦੇ ਵਾਹਨਾਂ (ਦੋਪਹੀਆ, 3 ਪਹੀਆ, ਲਾਈਨ ਮੋਟਰ ਵ੍ਹੀਕਲ ਪੇਸੈਂਜਰ ਕਾਰ, ਭਾਰੀ ਕਮਰਸ਼ੀਅਲ ਵਾਹਨ, ਟਰੈਕਟਰ ਆਦਿ) ਲਈ ਐੱਚ. ਐੱਸ. ਆਰ. ਪੀ. ਫਿੱਟ ਕਰਵਾਉਣਾ ਜ਼ਰੂਰੀ ਹੈ। ਉੱਥੇ ਐੱਚ. ਐੱਚ . ਆਰ. ਪੀ. ਫਿੱਟਮੈਂਟ ਲਈ ਪੈਂਡਿੰਗ ਰਜਿਸਟਰਡ ਵਾਹਨਾਂ ਦੀ ਲਿਸਟ www.punjabtransport.org ’ਤੇ ਮੁਹੱਈਆ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪੰਜ ਨੌਜਵਾਨਾਂ ਨੇ ਜਿਊਲਰ ਨੂੰ ਮਾਰੀ ਗੋਲ਼ੀ, ਲੁੱਟ ਕੇ ਲੈ ਗਏ ਦੁਕਾਨ

ਇਸ ਦੇ ਨਾਲ ਜੇਕਰ ਆਖਿਰੀ ਡੇਟ ਤੱਕ ਇਸ ਦੀ ਪਾਲਣਾ ਨਾ ਕਰਨ ’ਤੇ ਇਸ ਤਰ੍ਹਾਂ ਦੇ ਸਾਰੇ ਵਾਹਨਾਂ ਵੈੱਬ ਅਪਲੀਕੇਸ਼ਨ ’ਚ ਚਲਾਨ ਅਤੇ ਬਲੈਕ ਲਿਸਟ ’ਤੇ ਦਿੱਤਾ ਜਾਵੇਗਾ। ਉੱਥੇ ਬਿਨਾਂ ਐੱਚ. ਐੱਚ. ਆਰ. ਪੀ. ਲਿਸਟ ਵਾਲੇ ਹੋਰ ਵਾਹਨ, ਜੋ ਬਲੈਕ ਲਿਸਟ ਕਰ ਦਿੱਤਾ ਜਾਵੇਗਾ, ਉੱਥੇ ਬਿਨਾਂ ਐੱਚ. ਐੱਸ. ਆਰ. ਪੀ. ਲਿਸਟ ਵਾਲੇ ਹੋਰ ਵਾਹਨ ਜੋ ਲਿਸਟ ’ਚ ਨਹੀਂ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਨੇ ਪ੍ਰਿੰਸੀਪਲ ਬੁੱਧਰਾਮ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ

ਉਨ੍ਹਾਂ ਖ਼ਿਲਾਫ ਚਲਾਨ ਮੁਹਿੰਮ ਚਲਾਈ ਜਾਵੇਗੀ। ਦੱਸ ਦੇਈਏ ਕਿ ਹੁਣ ਡੈੱਡਲਾਈਨ ’ਚ ਸਿਰਫ 18 ਦਿਨ ਦਿਨ ਹੀ ਬਚੇ ਹਨ। ਇਸ ਤਰ੍ਹਾਂ ਲੁਧਿਆਣਾ ’ਚ ਵੱਡੀ ਗਿਣਤੀ ’ਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲੱਗ ਸਕੀ ਤਾਂ ਇੰਨੇ ਘੱਟ ਸਮੇਂ ’ਚ ਇੰਨੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਪਾਉਣਾ ਸੰਭਵ ਨਹੀਂ ਲੱਗ ਰਿਹਾ ਹੈ। ਉੱਥੇ ਟਰਾਂਸਪੋਰਟ ਮਹਿਕਮਾ ਵੀ ਲੋਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਲਈ ਜਾਗਰੂਕ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : ਬਟਾਲਾ ’ਚ ਖ਼ੌਫਨਾਕ ਵਾਰਦਾਤ, ਘਰੇਲੂ ਕੰਮ ਕਰ ਰਹੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

www.punjabhrsp.in ’ਤੇ ਕਰੋ ਨੰਬਰ ਪਲੇਟ ਲਈ ਅਪਲਾਈ ਹਾਈ

ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਲਗਾਉਣ ਲਈ www.punjabhrsp.in ’ਤੇ ਵਿਜ਼ਿਟ ਕਰ ਕੇ ਅਪਲਾਈ ਕਰ ਸਕਦੇ ਹਨ। ਆਪਣੇ ਵ੍ਹੀਕਲ ਦੀ ਜਾਣਕਾਰੀ ਭਰਨ ਤੋਂ ਬਾਅਦ ਸਮੇਂ, ਡੇਟ ਅਤੇ ਫਿੱਟਮੈਂਟ ਸੈਂਟਰ ਨੂੰ ਸਿਲੈਕਟ ਕਰਨ। ਇਸ ਦੇ ਨਾਲ ਹੀ ਐੱਚ. ਐੱਸ. ਆਰ. ਪੀ. ਦੀ ਹੋਮ ਫਿੱਟਮੈਂਟ ਸੁਵਿਧਾ ਦਾ ਲਾਭ ਵੀ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅਜਨਾਲਾ ’ਚ ਹੈਵਾਨ ਬਣੇ ਪਤੀ ਨੇ ਦਿਨ-ਦਿਹਾੜੇ ਵੱਢੀ ਪਤਨੀ, ਮਾਸੂਮ ਧੀ ਨੂੰ ਉਤਾਰਿਆ ਮੌਤ ਦੇ ਘਾਟ

ਇਨ੍ਹਾਂ ਲੱਗੇਗਾ ਜ਼ੁਰਮਾਨਾ

ਜਾਣਕਾਰੀ ਮੁਤਾਬਕ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਨਾ ਲਗਾਉਣ ’ਤੇ ਵ੍ਹੀਕਲ ਐਕਟ 1988 ਦੀ 177 ਧਾਰਾ ਤਹਿਤ ਕ੍ਰਾਈਮ ਮੰਨਿਆ ਜਾਵੇਗਾ। ਉੱਥੇ ਪਹਿਲਾਂ ਵਾਰ 2000 ਅਤੇ ਇਸ ਤੋਂ ਬਾਅਦ 3000 ਜ਼ੁਰਮਾਨਾ ਲਗਾਇਆ ਜਾਵੇਗਾ।

ਕੇਂਦਰ ਸਰਕਾਰ ਨੇ ਕੀਤਾ ਜ਼ਰੂਰੀ

ਦਰਅਸਲ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣਾ ਸੁਪਰੀਮ ਕੋਰਟ ਅਤੇ ਭਾਰਤ ਸਰਕਾਰ ਨੇ ਜ਼ਰੂਰੀ ਕਰ ਦਿੱਤਾ ਹੈ। ਇਸ ਤਰ੍ਹਾਂ ਨਾ ਕਰਨ ਦੀ ਹਾਲਤ ’ਚ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣਗੇ। ਪਹਿਲਾਂ ਲੋਕ ਆਪਣੇ ਵਾਹਨਾਂ ’ਤੇ ਆਪਣੀ ਮਰਜ਼ੀ ਨਾਲ ਨੰਬਰ ਪਲੇਟਾਂ ਲਗਵਾਉਂਦੇ ਸਨ। ਵਾਹਨਾਂ ਨੇ ਹਾਈ ਰਿਸਕ ਸਕਿਓਰਿਟੀ ਨੰਬਰ ਪਲੇਟ ਨੂੰ ਕੋਈ ਉਤਾਰ ਨਹੀਂ ਸਕੇਗਾ ਅਤੇ ਨਾ ਹੀ ਕੋਈ ਇਸ ਨਾਲ ਛੇੜ-ਛਾੜ ਕਰ ਸਕੇਗਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਵੱਡੀ ਕਾਰਵਾਈ


Gurminder Singh

Content Editor

Related News