ਨਵਾਂਸ਼ਹਿਰ ਵਿਖੇ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਨਨਾਣ ਦੀ ਮੌਤ, ਭਾਬੀ ਗੰਭੀਰ ਜ਼ਖ਼ਮੀ

Thursday, Jun 29, 2023 - 06:09 PM (IST)

ਨਵਾਂਸ਼ਹਿਰ ਵਿਖੇ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ, ਨਨਾਣ ਦੀ ਮੌਤ, ਭਾਬੀ ਗੰਭੀਰ ਜ਼ਖ਼ਮੀ

ਬਲਾਚੌਰ/ਪੋਜੇਵਾਲ (ਕਟਾਰੀਆ)- ਨਵਾਂਸ਼ਹਿਰ-ਰੋਪੜ ਮੁੱਖ ਮਾਰਗ 'ਤੇ ਸਥਾਨਕ ਸ਼ਹਿਰ ਬਲਾਚੌਰ ਦੇ ਬਾਈਪਾਸ ਦੇ ਬਹੱਦ ਰਕਬਾ ਕੰਗਨਾਪੁਲ ਤੋਂ ਅੱਧਾ ਕਿਲੋਮੀਟਰ ਅੱਗੇ ਇਕ ਕਾਰ ਦੀ ਸਕੂਟਰੀ ਨਾਲ ਭਿਆਨਕ ਟੱਕਰ ਹੋ ਗਈ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰੀ ਪੀ. ਬੀ. 08-ਡੀ. ਐੱਫ਼-5443 ਨੂੰ ਜ਼ਿਲ੍ਹਾ ਜੰਲਧਰ ਦੇ ਪਿੰਡ ਭੀਰਪੁਰ ਨਿਵਾਸੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਬਲਾਚੌਰ ਤੋਂ ਰੋਪੜ ਸਾਈਡ ਨੂੰ ਜਾ ਰਿਹਾ ਸੀ। ਜਦੋਂ ਕਾਰ ਚਾਲਕ ਨੇ ਕੰਗਨਾਪੁਲ ਬਲਾਚੌਰ ਕਰਾਸ ਕੀਤਾ ਤਾਂ ਉਹ ਮਸਾ ਅੱਧਾ ਕਿਲੋਮੀਟਰ ਅੱਗੇ ਹੀ ਆਇਆ ਸੀ ਕਿ ਇਸੇ ਸਾਈਡ ਅੱਗੇ ਬਲਾਚੌਰ ਤੋਂ ਕਾਠਗੜ੍ਹ ਵੱਲ ਨੂੰ ਜਾ ਰਹੀ ਸਕੂਟਰੀ ਨੰਬਰੀ ਪੀ. ਬੀ. 32-ਡਬਲਿਊ-2815 ਨਾਲ ਟਕਰ ਹੋ ਗਈ। ਸਕੂਟਰੀ ਨੂੰ ਰਸਪਾਲ ਕੌਰ ਪਤਨੀ ਰੇਸ਼ਮ ਲਾਲ ਪਿੰਡ ਸਹਿਬਾਜਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਹੀ ਸੀ ਜਦ ਕਿ ਉਸ ਦੇ ਪਿਛੇ ਕੁਲਵਿੰਦਰ ਕੌਰ ਪਤਨੀ ਜਸਵੀਰ ਸਿੰਘ ਬੈਠੀ ਸੀ। ਜੋ ਰਿਸ਼ਤੇ ਵਿੱਚ ਨਨਾਣ-ਭਾਬੀ ਸਨ। 

PunjabKesari

ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੀਆਂ ਕੁਰਸੀਆਂ ਤੇ ਟੇਬਲ

ਟੱਕਰ ਇਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਸਕੂਟਰੀ ਸਮੇਤ ਦੋਹਾਂ ਨੂੰ ਨਾਲ ਘੜੀਸਦੀ ਹੋਈ ਕਾਫ਼ੀ ਦੂਰ ਤੱਕ ਲੇ ਗਈ। ਹਾਦਸਾ ਹੋਣ ਉਪਰੰਤ ਜ਼ਖ਼ਮੀਆਂ ਨੂੰ ਤੁਰੰਤ ਬਲਾਚੌਰ ਦੇ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿੱਥੇ ਕਿ ਇਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਡਾਕਟਰਾਂ ਨੇ ਇਨ੍ਹਾਂ ਨੂੰ ਨਵਾਂਸ਼ਹਿਰ ਵਿਖੇ ਰੈਫਰ ਕੀਤਾ ਗਿਆ। ਜਿੱਥੇਕਿ ਸਕੂਟੀ ਚਾਲਕ ਰਸਪਾਲ ਕੌਰ ਨੂੰ ਡਾਕਟਰਾ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਗੰਭੀਰ ਹਾਲਾਤ ਵਿੱਚ ਜ਼ਖ਼ਮੀ ਕੁਲਵਿੰਦਰ ਕੌਰ ਜੇਰੇ ਇਲਾਜ਼ ਚੱਲ ਰਹੀ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਏ. ਐੱਸ. ਆਈ. ਜਸਵਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਵੱਲੋਂ ਹਾਦਸੇ ਵਾਲੇ ਵਾਹਨਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News