ਹਨੇਰੀ-ਝੱਖੜ ਕਾਰਨ ਵਾਪਰਿਆ ਭਿਆਨਕ ਹਾਦਸਾ, ਇਕ ਦੀ ਗਈ ਜਾਨ

Sunday, Jun 11, 2023 - 02:12 AM (IST)

ਹਨੇਰੀ-ਝੱਖੜ ਕਾਰਨ ਵਾਪਰਿਆ ਭਿਆਨਕ ਹਾਦਸਾ, ਇਕ ਦੀ ਗਈ ਜਾਨ

ਸਾਹਨੇਵਾਲ (ਜਗਰੂਪ)-ਸ਼ਨੀਵਾਰ ਦੀ ਦੇਰ ਸ਼ਾਮ ਆਏ ਤੇਜ਼ ਹਨੇਰੀ-ਝੱਖੜ ਦੇ ਚੱਲਦਿਆਂ ਕੰਗਣਵਾਲ ਸਥਿਤ ਸੁਪਰੀਮ ਫੈਕਟਰੀ ਦੀ ਦੀਵਾਰ ਡਿੱਗ ਗਈ, ਜਿਸ ਦੀ ਲਪੇਟ ’ਚ ਆਏ ਇਕ ਰਾਹਗੀਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਦੀਵਾਰ ਦੇ ਹੇਠੋਂ ਕਢਵਾਇਆ। ਜਾਣਕਾਰੀ ਅਨੁਸਾਰ ਸ਼ਾਮ ਤਕਰੀਬਨ 8 ਵਜੇ ਆਏ ਤੇਜ਼ ਹਨੇਰੀ ਅਤੇ ਝੱਖੜ ਕਾਰਨ ਸੁਪਰੀਮ ਫੈਕਟਰੀ ਦੀ ਇਕ ਦੀਵਾਰ ਡਿੱਗ ਗਈ, ਜਿਸ ਦੀ ਲਪੇਟ ’ਚ ਇਕ ਸਾਈਕਲ ਸਵਾਰ ਵਿਅਕਤੀ ਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਮੁੱਖ ਦਰਵਾਜ਼ਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਕੰਮ ਸ਼ੁਰੂ

ਜਾਣਕਾਰੀ ਅਨੁਸਾਰ ਸੰਤ ਲਾਲ ਦਾਸ (50) ਪੁੱਤਰ ਕਾਮਾਨੰਦ ਰਾਮ ਵਾਸੀ ਮਕਸੂਦਪੁਰ, ਬਿਹਾਰ ਰਸਤੇ ’ਚ ਤੇਜ਼ ਹਨੇਰੀ ਤੇ ਝੱਖੜ ਕਾਰਨ ਸੁਪਰੀਮ ਫੈਕਟਰੀ ਦੀ ਦੀਵਾਰ ਦਾ ਸਹਾਰਾ ਲੈ ਕੇ ਰੁਕ ਗਿਆ। ਹਨੇਰੀ ਤੇ ਝੱਖੜ ਕਾਰਨ ਦੀਵਾਰ ਅਚਾਨਕ ਡਿਗ ਗਈ ਅਤੇ ਸੰਤ ਲਾਲ ਦਾਸ ਹੇਠਾਂ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇਕ 23 ਸਾਲ ਦਾ ਲੜਕਾ ਵਿਕਾਸ ਤੇ 17 ਸਾਲ ਦੀ ਲੜਕੀ ਨੂੰ ਛੱਡ ਗਿਆ। ਮੌਕੇ ’ਤੇ ਪਹੁੰਚੀ ਥਾਣਾ ਪੁਲਸ ਦੀ ਟੀਮ ਨੇ ਮ੍ਰਿਤਕ ਸੰਤ ਲਾਲ ਦਾਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਵਿਦਿਆਰਥੀਆਂ ਦੇ ਮੁੱਦੇ ਨੂੰ ਲੈ ਕੇ ਭਾਰਤ ਤੇ ਕੈਨੇਡਾ ਦੇ ਹਾਈ ਕਮਿਸ਼ਨਰਾਂ ਨੂੰ ਲਿਖਿਆ ਪੱਤਰ


author

Manoj

Content Editor

Related News