ਕਹਿਰ ਓ ਰੱਬਾ! ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲਿਆ, ਟਿਊਸ਼ਨ ਤੋਂ ਘਰ ਆਉਂਦਿਆਂ ਮੁੰਡੇ ਦੀ ਦਰਦਨਾਕ ਮੌਤ

Sunday, Jun 14, 2026 - 11:29 AM (IST)

ਕਹਿਰ ਓ ਰੱਬਾ! ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲਿਆ, ਟਿਊਸ਼ਨ ਤੋਂ ਘਰ ਆਉਂਦਿਆਂ ਮੁੰਡੇ ਦੀ ਦਰਦਨਾਕ ਮੌਤ

ਮੁਕੇਰੀਆਂ (ਬਲਬੀਰ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਖੰਡ ਮਿੱਲ ਦੇ ਸਾਹਮਣੇ ਸ਼ਨੀਵਾਰ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਇਕ 16 ਸਾਲਾ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਵਿਆਂਸ਼ (16) ਪੁੱਤਰ ਸੁਰਿੰਦਰ ਸਿੰਘ ਵਾਸੀ ਚੱਕ ਅਲਾ ਬਖ਼ਸ਼ ਆਪਣੇ ਈ-ਸਕੂਟਰ ’ਤੇ ਟਿਊਸ਼ਨ ਤੋਂ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਖੰਡ ਮਿੱਲ ਦੇ ਸਾਹਮਣੇ ਸਰਵਿਸ ਰੋਡ ’ਤੇ ਪਹੁੰਚਿਆ ਤਾਂ ਉਸ ਦਾ ਸਕੂਟਰ ਇਕ ਟੈਂਪੋ ਟਰੈਵਲਰ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਅਕਾਲੀ ਦਲ ਨੇ ਖਿੱਚੀ 2027 ਦੀ ਤਿਆਰੀ! 85 ਵਿਧਾਨ ਸਭਾ ਹਲਕਿਆ ’ਚ SC ਵਿੰਗ ਲਈ ਪ੍ਰਧਾਨਾਂ ਦਾ ਕੀਤਾ ਐਲਾਨ

PunjabKesari

ਸੂਚਨਾ ਮਿਲਣ ’ਤੇ ਐੱਸ. ਐੱਸ. ਐੱਫ਼. ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਦਿਵਿਆਂਸ਼ ਨੂੰ ਇਲਾਜ ਲਈ ਮੁਕੇਰੀਆਂ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ! ਜ਼ਖ਼ਮੀ ਨੌਜਵਾਨ ਨੇ ਹਸਪਤਾਲ 'ਚ ਤੋੜਿਆ ਦਮ

PunjabKesari

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਦਿਵਿਆਂਸ਼ ਦੇ ਛੋਟੇ ਭਰਾ ਦਾ ਜਨਮਦਿਨ ਸੀ। ਉਹ ਉਸ ਸਵੇਰੇ ਟਿਊਸ਼ਨ ਜਾਣ ਤੋਂ ਝਿਜਕ ਰਿਹਾ ਸੀ ਪਰ ਪਰਿਵਾਰ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਜਨਮਦਿਨ ਦੀ ਪਾਰਟੀ ਸ਼ਾਮ ਨੂੰ ਹੈ। ਟੈਂਪੋ ਟਰੈਵਲ ਡਰਾਈਵਰ ਮੌਕਾ ਪਾ ਕੇ ਦੌੜਨ ’ਚ ਸਫ਼ਲ ਹੋ ਗਿਆ। ਮ੍ਰਿਤਕ ਦਿਵਿਆਂਸ਼ ਦੇ ਪਿਤਾ ਸੁਰਿੰਦਰ ਸਿੰਘ ਵਿਦੇਸ਼ ’ਚ ਰਹਿੰਦੇ ਹਨ। ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਜ਼ਬਤ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਘਰ ਦੇ ਨੇੜੇ ਅਕਾਲੀ ਆਗੂ ਦਾ ਕਰ 'ਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News