ਵ੍ਹਟਸਐਪ ’ਤੇ ਕਾਲ ਕਰ ਕੇ ਠੱਗੀ ਮਾਰਨ ਦਾ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਪੜ੍ਹੋ ਪੂਰੀ ਖ਼ਬਰ

Tuesday, Dec 05, 2023 - 04:56 PM (IST)

ਗੁਰਾਇਆ (ਮੁਨੀਸ਼) : ਨੌਸਰਬਾਜ਼ ਠੱਗ ਲੋਕਾਂ ਨਾਲ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਕਈ ਵਾਰ ਵਿਦੇਸ਼ ਤੋਂ ਰਿਸ਼ਤੇਦਾਰ ਬਣ ਕੇ ਲੱਖਾਂ ਰੁਪਏ ਜਮ੍ਹਾ ਕਰਵਾ ਕੇ ਠੱਗੀ ਕਰ ਰਹੇ ਹਨ ਅਤੇ ਹੁਣ ਠੱਗ ਲੋਕਾਂ ਨੂੰ ਡਰਾ-ਧਮਕਾ ਕੇ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀਆਂ ਫੋਟੋਆਂ ਲਾ ਕੇ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ ’ਤੇ ਕਾਲ ਕਰ ਕੇ ਠੱਗੀ ਮਾਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਗੁਰਾਇਆ ਦੇ ਰਹਿਣ ਵਾਲੇ ਸੁਰਿੰਦਰ ਕਾਲੀਆ ਨੇ ਦੱਸਿਆ ਕਿ ਸਵੇਰੇ ਉਸ ਦੇ ਪਿਤਾ ਅਸ਼ੋਕ ਕਾਲੀਆ ਨੂੰ ਉਨ੍ਹਾਂ ਦੇ ਵ੍ਹਟਸਐਪ ਨੰਬਰ ’ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ’ਤੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀ ਜੀ. ਐੱਸ. ਭੁੱਲਰ ਦੀ ਤਸਵੀਰ ਲੱਗੀ ਹੋਈ ਸੀ। ਜਦੋਂ ਉਸ ਦੇ ਪਿਤਾ ਨੇ ਫੋਨ ਚੁੱਕਿਆ ਤੇ ਉਸ ਨਾਲ ਗੱਲ ਕੀਤੀ ਤਾਂ ਫੋਨ ਕਰਨ ਵਾਲੇ ਨੇ ਸਿੱਧਾ ਕਿਹਾ ਕਿ ਉਸ ਦੇ ਲੜਕੇ ਨੂੰ ਪੁਲਸ ਨੇ ਫੜ ਲਿਆ ਹੈ, ਜੇਕਰ ਤੁਸੀਂ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੇ ਹੋ ਤਾਂ ਉਸ ਵੱਲੋਂ ਦਿੱਤੇ ਨੰਬਰ ’ਤੇ 20,000 ਰੁਪਏ ਪਾ ਦਿਓ।

ਇਹ ਵੀ ਪੜ੍ਹੋ : ਨਤੀਜਿਆਂ ਦਾ ਅਸਰ ਪੰਜਾਬ ’ਚ ਵੀ ਦਿਖੇਗਾ, ਔਰਤਾਂ ਨੂੰ ਭਾਜਪਾ ’ਚ ਦਿਸਦੀ ਹੈ ਇਮਾਨਦਾਰੀ ਤੇ ਸੁਰੱਖਿਆ ਦੀ ਗਾਰੰਟੀ : ਚੁੱਘ

ਉਨ੍ਹਾਂ ਕਿਹਾ ਕਿ ਇਕ ਵਾਰ ਤਾਂ ਉਹ ਡਰ ਤੇ ਘਬਰਾ ਗਏ, ਉਨ੍ਹਾਂ ਨੂੰ ਇੰਝ ਲੱਗਦਾ ਸੀ ਕਿ ਸ਼ਾਇਦ ਉਨ੍ਹਾਂ ਦੇ ਪੁੱਤਰ ਨੂੰ ਸੱਚਮੁੱਚ ਪੁਲਸ ਨੇ ਫੜ ਲਿਆ ਹੈ। ਸੁਰਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਉਸ ਨੂੰ ਤੇ ਉਸ ਦੇ ਵੱਡੇ ਭਰਾ ਨੂੰ ਫੋਨ ਆਇਆ ਅਤੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਤਾਂ ਉਸ ਨੇ ਦੱਸਿਆ ਕਿ ਉਹ ਦੁਕਾਨ ’ਤੇ ਹੈ ਤੇ ਦੂਜਾ ਭਰਾ ਘਰ ਹੈ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਠੱਗ ਹੈ ਜੋ ਉਨ੍ਹਾਂ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਪੰਜਾਬ ਪੁਲਸ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕ ਇਨ੍ਹਾਂ ਦੇ ਸ਼ਿਕਾਰ ਨਾ ਹੋਣ।

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News