ਸਕੂਟਰ ਸਰਵਿਸ ਕਰਾਉਣ ਗਏ ਵਿਅਕਤੀ ਨਾਲ ਘਰ ''ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ

06/09/2017 10:39:24 AM


ਸਾਦਿਕ(ਪਰਮਜੀਤ)-ਸਥਾਨਕ ਕਸਬੇ 'ਚ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਤੇ ਚੋਰ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਸਵੇਰੇ 10 ਵਜੇ ਸਾਦਿਕ ਪਿੰਡ ਦਾ ਦੱਮੂ ਆਪਣੇ ਸਕੂਟਰ ਦੀ ਸਰਵਿਸ ਕਰਾਉਣ ਸਰਵਿਸ ਸਟੇਸ਼ਨ 'ਤੇ ਗਿਆ, ਜਦ ਉਹ ਘਰ ਵਾਪਸ ਆਇਆ ਤਾਂ ਕਮਰਿਆਂ ਦਾ ਸਾਮਾਨ ਖਿਲਰਿਆ ਦੇਖ ਕੇ ਹੈਰਾਨ ਰਹਿ ਗਿਆ। 
ਘਰ ਵਿਚ ਚੋਰੀ ਹੋਣ ਦਾ ਸ਼ੱਕ ਹੋਣ 'ਤੇ ਜਦ ਉਸ ਨੇ ਕਮਰਿਆਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਅਲਮਾਰੀ ਵਿਚੋਂ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਉਸ ਦੇ ਗੁਆਂਢੀ ਕੇਵਲ ਕ੍ਰਿਸ਼ਨ ਪੁੱਤਰ ਰਾਮ ਦਿਆਲ ਅਰੋੜਾ ਦੇ ਘਰ ਵੀ ਉਕਤ ਚੋਰਾਂ ਵੱਲੋਂ ਬੈੱਡ ਦੀ ਫਰੋਲਾ- ਫਰਾਲੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰੋਂ 10 ਤੋਲੇ ਸੋਨਾ ਤੇ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ। ਸੂਚਨਾ ਮਿਲਣ 'ਤੇ ਥਾਣਾ ਮੁਖੀ ਅਮਨਦੀਪ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ।


Related News