ਪੰਜਾਬ 'ਚ ਕੱਟਿਆ ਗਿਆ ਅਜੀਬੋ-ਗਰੀਬ ਚਲਾਨ! ਖ਼ਬਰ ਪੜ੍ਹ ਤੁਸੀਂ ਵੀ ਰਹਿ ਜਾਵੋਗੇ ਹੈਰਾਨ

Wednesday, Apr 09, 2025 - 12:13 PM (IST)

ਪੰਜਾਬ 'ਚ ਕੱਟਿਆ ਗਿਆ ਅਜੀਬੋ-ਗਰੀਬ ਚਲਾਨ! ਖ਼ਬਰ ਪੜ੍ਹ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਮੋਹਾਲੀ (ਜੱਸੀ) : ਮੋਹਾਲੀ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ’ਤੇ ਬਾਜ਼ ਅੱਖ ਰੱਖਣ ਲਈ ਪੁਲਸ ਵੱਲੋਂ ਜਗ੍ਹਾ-ਜਗ੍ਹਾ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਪੁਲਸ ਦਾ ਮੰਨਣਾ ਹੈ ਕਿ ਕੈਮਰਿਆਂ ਕਾਰਨ ਲੋਕਾਂ ’ਚ ਸੁਧਾਰ ਆਵੇਗਾ ਪਰ ਇਸ ਦੇ ਉਲਟ ਕਾਰ ਵਾਲਿਆਂ ਦੇ ਚਲਾਨ ਬਿਨਾਂ ਹੈਲਮੈੱਟ ਦੇ ਕੀਤੇ ਜਾ ਰਹੇ ਹਨ। ਅਜਿਹੀ ਹੀ ਘਟਨਾ ਫੇਜ਼-6 ਵਾਸੀ ਗੁਰਕੰਵਰ ਸਿੰਘ ਨਾਲ ਵਾਪਰੀ ਹੈ। ਗੁਰਕੰਵਲ ਸਿੰਘ ਕੋਲ ਕਾਰ ਹੈ, ਜਿਸ ’ਤੇ ਲੱਖਾਂ ਰੁਪਏ ਖ਼ਰਚ ਕਰ ਕੇ 0001 ਨੰਬਰ ਲਾਇਆ ਹੈ।

ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਜਾਰੀ ਹੋ ਗਈ ਐਡਵਾਈਜ਼ਰੀ, ਹੀਟਵੇਵ ਮਗਰੋਂ ਇਨ੍ਹਾਂ ਤਾਰੀਖ਼ਾਂ ਨੂੰ...

ਉਨ੍ਹਾਂ ਜਦੋਂ ਚਲਾਨ ਬਾਰੇ ਪਤਾ ਕਰਨ ਲਈ ਐੱਪ ਖੋਲ੍ਹੀ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦੇ ਨਾਂ ’ਤੇ ਬਿਨਾਂ ਹੈਲਮੈੱਟ ਦਾ ਚਲਾਨ ਆਨਲਾਈਨ ਚੜ੍ਹਿਆ ਹੋਇਆ ਹੈ। ਵੇਰਵਿਆਂ ਦੀ ਜਾਂਚ ਕਰਨ ’ਤੇ ਜਦੋਂ ਸਬੰਧਿਤ ਫੋਟੋ ਵੇਖੀ ਤਾਂ ਉਸ ’ਚ ਐਕਟਿਵਾ ਦਾ ਨੰਬਰ ਆ ਰਿਹਾ ਹੈ ਜਿਸ ’ਤੇ ਪੀ. ਬੀ. 65ਏ 001 ਲਿਖਿਆ ਹੋਇਆ ਹੈ। ਐਕਟਿਵਾ ’ਤੇ ਇਹ ਟੈਂਪਰੇਰੀ ਨੰਬਰ ਹੈ ਪਰ ਚਲਾਨ ਕਰਨ ਵਾਲਾ ਮੁਲਾਜ਼ਮ ਕਾਰ ਨੂੰ ਐਕਟਿਵਾ ਦੱਸ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਮੁਸ਼ਕਲ 'ਚ ਪੰਜਾਬੀ! ਭਿਆਨਕ ਗਰਮੀ ਤੋਂ ਪਹਿਲਾਂ ਹੀ ਮਚੀ ਹਾਏ-ਤੌਬਾ

ਪੀੜਤ ਨੇ ਦੱਸਿਆ ਕਿ ਪੁਲਸ ਵੱਲੋਂ ਉਸ ਦਾ ਇਕ ਹੋਰ ਗ਼ਲਤ ਚਲਾਨ ਕੀਤਾ ਗਿਆ ਹੈ, ਜਿਸ ’ਚ ਉਹ ਲਾਲ ਬੱਤੀ ਜੰਪ ਕਰ ਰਿਹਾ ਹੈ, ਜਦਕਿ ਚਲਾਨ ਦੇ ਵੇਰਵੇ ਅਨੁਸਾਰ ਸਕੂਟਰ ਚਾਲਕ ਵੱਲੋਂ ਲਾਲ ਬੱਤੀ ਜੰਪ ਕੀਤੀ ਗਈ ਹੈ। ਹੁਣ ਉਹ ਜਲਦ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲਣਗੇ। ਦੂਜੇ ਪਾਸੇ ਡੀ. ਐੱਸ. ਪੀ. (ਟ੍ਰੈਫਿਕ) ਕਰਨੈਲ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਕਿ ਕਾਰ ਦਾ ਵੀ. ਆਈ. ਪੀ. ਨੰਬਰ ਸਹੀ ਹੈ ਜਾਂ ਗ਼ਲਤ। ਇਸ ਤੋਂ ਬਾਅਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


author

Babita

Content Editor

Related News