ਤੇਜ਼ ਰਫਤਾਰ ਬੱਸ ਨੇ ਪੈਦਲ ਜਾ ਰਹੀ ਔਰਤ ਨੂੰ ਕੁਚਲਿਆ, ਮੌਤ

Wednesday, Aug 09, 2017 - 07:46 AM (IST)

ਤੇਜ਼ ਰਫਤਾਰ ਬੱਸ ਨੇ ਪੈਦਲ ਜਾ ਰਹੀ ਔਰਤ ਨੂੰ ਕੁਚਲਿਆ, ਮੌਤ

ਨਕੋਦਰ, (ਰਜਨੀਸ਼, ਪਾਲੀ)- ਨਕੋਦਰ-ਮਲਸੀਆਂ ਸੜਕ 'ਤੇ ਪੈਦਲ ਜਾ ਰਹੀ ਇਕ ਔਰਤ ਨੂੰ ਨਕੋਦਰ ਸਾਈਡ ਤੋਂ ਆ ਰਹੀ ਇਕ ਤੇਜ਼ ਰਫਤਾਰ ਬੱਸ ਨੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ। ਗੰਭੀਰ ਜ਼ਖਮੀ ਹਾਲਤ 'ਚ ਔਰਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਔਰਤ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ 'ਚ ਮੌਤ ਹੋ ਗਈ। ਪਿੰਡ ਆਲੇਵਾਲੀ ਵਾਸੀ ਮੱਖਣ ਕੁਮਾਰ ਪੁੱਤਰ ਪਿਆਰਾ ਰਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦੀ ਤਾਈ ਬਖਸ਼ੋ ਪਤਨੀ ਗੁਲਜ਼ਾਰਾ ਰਾਮ ਵਾਸੀ ਪਿੰਡ ਆਲੇਵਾਲੀ ਲੱਧੜ ਪੇਪਰ ਮਿੱਲ ਕੰਟੀਨ 'ਚ ਰੋਟੀ ਬਣਾਉਣ ਦਾ ਕੰਮ ਕਰਦੀ ਸੀ। ਕੱਲ 7 ਅਗਸਤ ਨੂੰ ਉਹ ਆਪਣੀ ਤਾਈ ਬਖਸ਼ੋ ਨਾਲ ਪੈਦਲ ਪਿੰਡ ਜਾ ਰਿਹਾ ਸੀ। ਰਸਤੇ 'ਚ ਨਕੋਦਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਉਸ ਦੀ ਤਾਈ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ 'ਚ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ। ਹਾਦਸੇ ਉਪਰੰਤ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬੱਸ ਚਾਲਕ ਦੀ ਪਛਾਣ ਜਨਕਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੁਡੀਗਵਾਲਾ ਥਾਣਾ ਚੜਿਕ ਜ਼ਿਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News