ਭੂਆ-ਫੁੱਫੜ ਦੀ ਦਰਿੰਦਗੀ, ਮਾਸੂਮ ਭਤੀਜੇ ਦੇ ਕੁੱਟ-ਕੱਟ ਪਾਈਆਂ ਲਾਸਾਂ, ਔਖੇ ਵੇਲੇ ਚੌਂਕੀਦਾਰ ਨੇ 'ਫੜੀ ਬਾਂਹ'

01/30/2023 2:55:18 PM

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਰਿਸ਼ਤੇ-ਨਾਤੇ ਉਸ ਸਮੇਂ ਸ਼ਰਮਸਾਰ ਹੋ ਗਏ, ਜਦੋਂ ਭੂਆ-ਫੁੱਫੜ ਵੱਲੋਂ ਆਪਣੇ ਛੋਟੇ ਭਤੀਜੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ। ਇਸ ਦੌਰਾਨ ਭਤੀਜਾ ਡਰ ਕੇ ਘਰ ਤੋਂ ਭੱਜ ਕੇ ਉਸ ਸਕੂਲ 'ਚ ਆ ਗਿਆ, ਜਿਸ ਸਕੂਲ ਵਿਚ ਉਹ ਪੜ੍ਹਦਾ ਸੀ । ਇਸ ਤੋਂ ਬਾਅਦ ਸਕੂਲ ਦੇ ਚੌਕੀਦਾਰ ਵੱਲੋਂ ਉਸ ਛੋਟੇ ਬੱਚੇ ਦੇ ਭੂਆ-ਫੁੱਫੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਬੱਚੇ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ 'ਚ ਸਕੂਲ ਦੇ ਚੌਂਕੀਦਾਰ ਵੱਲੋਂ ਪੁਲਸ ਨੂੰ ਦਰਖ਼ਾਸਤ ਦਿੱਤੀ ਗਈ।

ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਛੱਤ ਤੋਂ ਟਪਕਿਆ ਪਾਣੀ, ਸਹੂਲਤਾਂ ਤੋਂ ਸੱਖਣੀ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣੀ ਏਅਰਲਾਈਨਜ਼

ਇਸ ਸਬੰਧ 'ਚ ਸਕੂਲ ਦੇ ਚੌਂਕੀਦਾਰ ਪਤੀ-ਪਤਨੀ ਨੇ ਦੱਸਿਆ ਕਿ ਕੁਝ ਬੱਚੇ ਇਸ ਛੋਟੇ ਬੱਚੇ ਨੂੰ ਸਕੂਲ ਦੇ ਬਾਹਰ ਛੱਡ ਗਏ। ਉਨ੍ਹਾਂ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਸ ਦੇ ਭੂਆ-ਫੁੱਫੜ ਨੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਅਤੇ ਜਿਸ ਦੇ ਨਿਸ਼ਾਨ ਵੀ ਬੱਚੇ ਦੇ ਸਰੀਰ 'ਤੇ ਪਏ ਹੋਏ ਹਨ। ਚੌਂਕੀਦਾਰ ਪਤੀ-ਪਤਨੀ ਨੇ ਦੱਸਿਆ ਜਦੋਂ ਉਨ੍ਹਾਂ ਵੱਲੋਂ ਇਸ ਦੇ ਭੂਆ-ਫੁੱਫੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਬੱਚੇ ਨੂੰ ਰੱਖਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਜੰਡਿਆਲਾ ਗੁਰੂ ਪੁਲਸ ਨੂੰ ਦਰਖ਼ਾਸਤ ਵੀ ਦਿੱਤੀ ਹੈ।

ਜਦੋਂ ਇਸ ਸਬੰਧ 'ਚ ਛੋਟੇ ਬੱਚੇ ਨਾਲ ਗੱਲਬਾਤ ਕੀਤੀ ਤਾਂ ਬੱਚੇ ਨੇ ਦੱਸਿਆ ਕਿ ਅਕਸਰ ਹੀ ਉਸ ਦੇ ਭੂਆ-ਫੁੱਫੜ ਉਸ ਕੋਲੋਂ ਘਰ ਦਾ ਕੰਮ ਕਰਵਾਉਂਦੇ ਹਨ, ਜਦੋਂ ਉਹ ਕੰਮ ਕਰਨ ਤੋਂ ਮਨਾ ਕਰਦਾ ਹੈ ਤਾਂ ਉਸ ਦੇ ਭੂਆ-ਫੁੱਫੜ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਜਿਸ ਕਰਕੇ ਉਹ ਘਰ ਛੱਡ ਕੇ ਭੱਜ ਆਇਆ ਹੈ।

ਇਹ ਵੀ ਪੜ੍ਹੋ- ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ

ਇਸ ਸਬੰਧ 'ਚ ਪੁਲਸ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਛੋਟੇ ਬੱਚੇ ਦੇ ਮਾਤਾ-ਪਿਤਾ ਨਾ ਹੋਣ ਕਰਕੇ ਇਹ ਬੱਚਾ ਆਪਣੇ ਭੂਆ-ਫੁੱਫੜ ਨਾਲ ਰਹਿੰਦਾ ਸੀ। ਘਰ 'ਚ ਸ਼ਰਾਰਤਾਂ ਜਾਂ ਛੋਟੀ-ਮੋਟੀ ਚੋਰੀ ਕਰਨ ਕਰਕੇ ਭੂਆ-ਫੁੱਫੜ ਵੱਲੋਂ ਇਸ ਦੀ ਕੁੱਟਮਾਰ ਕੀਤੀ ਗਈ ਹੈ। ਫਿਲਹਾਲ ਸਾਡੇ ਕੋਲ ਇਸ ਦੀ ਦਰਖ਼ਾਸਤ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News