ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਨੂੰ 2 ਲੁਟੇਰਿਆਂ ਲੁੱਟਿਆ

Sunday, Aug 26, 2018 - 04:56 AM (IST)

ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਨੂੰ 2 ਲੁਟੇਰਿਆਂ ਲੁੱਟਿਆ

 ਪੱਟੀ, (ਸੌਰਭ)- ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ 2 ਅਣਪਛਾਤੇ ਪਲਸਰ ਸਵਾਰ ਲੁਟੇਰਿਆਂ ਨੇ ਨਗਦੀ ਤੇ ਹੋਰ ਕੀਮਤੀ ਸਾਮਾਨ ਖੋਹ ਲਿਆ। ਪ੍ਰਾਪਤ ਜਾਣਕਾਰੀ  ਅਨੁਸਾਰ ਸਤਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਵਾਰਡ ਨੰ: 7 ਪੱਟੀ ਨੇ ਦੱਸਿਆ ਕਿ ਮੈਂ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਰਨਤਾਰਨ ਤੋਂ ਪੱਟੀ ਆ ਰਿਹਾ ਸੀ ਤਾਂ ਪਿੰਡ ਜੌਡ਼ੇ ਪੁੱਲ ਵਿਖੇ 2 ਪਲਸਰ ਸਵਾਰਾਂ ਨੇ ਮੈਨੂੰ ਰੋਕ ਲਿਆ ਤੇ ਪਿਸਤੌਲ ਵਿਖਾ ਕੇ ਮੇਰੀ ਜੇਬ ਵਿਚੋਂ 71,000 ਰੁਪਏ ਨਗਦੀ ਖੋਹ ਫਰਾਰ ਹੋ ਗਏ। 
ਉਨ੍ਹਾਂ ਨੇ ਦੱਸਿਆ ਕਿ ਘਟਨਾ ਸਬੰਧੀ ਪੱਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਰਾਜ਼ੇਸ ਕੱਕਡ਼ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
 


Related News