ਆਸਟਰੇਲੀਆ ''ਚ ਵਾਪਰਿਆ ਸਡ਼ਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ
Tuesday, Jan 08, 2019 - 10:32 PM (IST)
ਕੋਟਕਪੂਰਾ (ਨਰਿੰਦਰ, ਜ. ਬ.)-ਕੋਟਕਪੂਰਾ ਦੇ ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟਰੇਲੀਆ ਵਿਖੇ ਵਾਪਰੇ ਸਡ਼ਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਬਰਾਡ਼ ਆਪਣੀ ਮਾਤਾ ਅਤੇ ਇਕਲੌਤੀ ਭੈਣ ਨੂੰ ਛੱਡ ਕੇ ਆਸਟਰੇਲੀਆ ਗਿਆ ਸੀ। ਪਡ਼੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕੈਂਟਰ ਚਲਾਉਣ ਲੱਗ ਪਿਆ ਪਰ ਇਕ ਅੰਗਰੇਜਣ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕਰੀਬ 6 ਸਾਲ ਪਹਿਲਾਂ ਜਦੋਂ ਜਤਿੰਦਰ ਨੇ ਵਿਦੇਸ਼ ਜਾਣ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਆਸਟਰੇਲੀਆ ’ਚ ਪਡ਼੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ਰਾਹੀਂ ਕੰਮ-ਕਾਰ ਕਰਦਿਆਂ ਉਸ ਨੇ ਪੰਜਾਬ ਆ ਕੇ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਹੁਣ ਜਦੋਂ ਉਸ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਕਤ ਹਾਦਸਾ ਵਾਪਰ ਗਿਆ।
