ਬੱਸ ਦੀ ਟੱਕਰ ਨਾਲ ਕਾਰ ਸਵਾਰ 3 ਜ਼ਖਮੀ

Friday, Jun 22, 2018 - 05:45 PM (IST)

ਬੱਸ ਦੀ ਟੱਕਰ ਨਾਲ ਕਾਰ ਸਵਾਰ 3 ਜ਼ਖਮੀ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) — ਇਕ ਬੱਸ ਵਲੋਂ ਕਾਰ ਨੂੰ ਟੱਕਰ ਮਾਰਨ 'ਤੇ ਇਕ ਔਰਤ ਸਣੇ 3 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਜਮੀਆਂ ਪੱਤੀ ਕੋਹਰੀਆਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਰਿਸ਼ਤੇਦਾਰ ਆਪਣੀ ਕਾਰ 'ਚ ਦਿੜ੍ਹਬਾ ਤੋਂ ਸੰਗਰੂਰ ਆ ਰਿਹਾ ਸੀ ਕਿ ਜਦੋਂ ਉਹ ਰਾਮਨਗਰ ਸਿਬੀਆ ਪਹੁੰਚਿਆਂ ਤਾਂ ਇਕ ਤੇਜ਼ ਰਫਤਾਰ ਬੱਸ, ਜਿਸ ਨੂੰ ਡਰਾਈਵਰ ਸਪਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕੁੰਨਰਾ ਚਲਾ ਰਿਹਾ ਸੀ, ਨੇ ਉਸ ਦੇ ਰਿਸ਼ਤੇਦਾਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਤੇ ਕਾਰ ਸਵਾਰ ਗੁਰਪ੍ਰੀਤ ਕੌਰ, ਰਾਜਵੀਰ ਕੌਰ ਤੇ ਕੁਲਦੀਪ ਸਿੰਘ ਜ਼ਖਮੀ ਹੋ ਗਏ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News