ਬਦਲੇ ’ਚ ਸੜ ਰਹੇ ਪਤੀ ਨੇ 14 ਸਾਲਾ ਪੁੱਤ ਨਾਲ ਮਿਲ ਕੀਤਾ ਕਾਂਡ, ਪਤਨੀ ਨੂੰ ਭਜਾਉਣ ਵਾਲੇ ਦੇ ਪਿਓ ਨੂੰ ਸ਼ਰੇਆਮ ਵੱਢਿਆ

Saturday, Sep 23, 2023 - 06:29 PM (IST)

ਬਦਲੇ ’ਚ ਸੜ ਰਹੇ ਪਤੀ ਨੇ 14 ਸਾਲਾ ਪੁੱਤ ਨਾਲ ਮਿਲ ਕੀਤਾ ਕਾਂਡ, ਪਤਨੀ ਨੂੰ ਭਜਾਉਣ ਵਾਲੇ ਦੇ ਪਿਓ ਨੂੰ ਸ਼ਰੇਆਮ ਵੱਢਿਆ

ਮਲੋਟ (ਸ਼ਾਮ ਜੁਨੇਜਾ) : ਸਿਰਫ ਫਿਲਮਾਂ ਵਿਚ ਹੀ ਨਹੀਂ ਅਸਲੀਅਤ ਵਿਚ ਵੀ ਹਰ ਕਤਲ ਦਾ ਕਾਰਨ ਜ਼ਰ, ਜੋਰੂ ਤੇ ਜ਼ਮੀਨ ਵਿਚੋਂ ਹੀ ਕੋਈ ਕਾਰਨ ਬਣਦਾ ਹੈ। ਤਾਜ਼ਾ ਮਾਮਲਾ ਭਾਈ ਕਾ ਕੇਰਾ ਚੌਂਕ ਦੇ ਅਧੀਨ ਆਉਂਦੇ ਪਿੰਡ ਖੇਮਾ ਖੇੜਾ ਦਾ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ 14 ਸਾਲ ਦੇ ਲੜਕੇ ਨੂੰ ਨਾਲ ਲੈ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦਾ ਪੁੱਤਰ  ਦੋਸ਼ੀ ਦੀ ਪਤਨੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਦਾ ਗੁੱਸਾ ਉਸਨੇ ਦਿਲ ਵਿਚ ਰੱਖਿਆ ਅਤੇ ਅੰਤ ਇਹ ਕਾਰਾ ਕਰ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਸਕੂਲ ਪ੍ਰਿੰਸੀਪਲ ਦਾ ਹੈਰਾਨ ਕਰਦਾ ਕਾਰਾ, ਹੋਸ਼ ਉਡਾਵੇਗੀ ਵਿਦਿਆਰਥਣ ਨਾਲ ਕੀਤੀ ਕਰਤੂਤ

ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬੁੱਲਾ ਪੁੱਤਰ ਪ੍ਰੀਤਮ ਸਿੰਘ (50 ਸਾਲ) ਦਾ ਲੜਕਾ ਕੁਲਵਿੰਦਰ ਸਿੰਘ ਕਾਲੀ ਕਰੀਬ ਡੇਢ ਸਾਲ ਪਹਿਲਾਂ ਕੁਲਦੀਪ ਸਿੰਘ ਲਹੌਰੀ ਪੁੱਤਰ ਕਰਨੈਲ ਸਿੰਘ ਦੀ ਪਤਨੀ ਨੂੰ ਭਜਾ ਕੇ ਲੈ ਗਿਆ ਸੀ ਹਾਲਾਂਕਿ ਉਕਤ ਔਰਤ ਰਿਸ਼ਤੇ ਵਿਚੋਂ ਕੁਲਵਿੰਦਰ ਸਿੰਘ ਦੀ ਮਾਮੀ ਲੱਗਦੀ ਸੀ। ਕੁਲਦੀਪ ਸਿੰਘ ਲਹੌਰੀ ਹੁਣ ਆਪਣੀ 15 ਸਾਲ ਦੀ ਲੜਕੀ ਅਤੇ 14 ਸਾਲ ਦੇ ਲੜਕੇ ਨਾਲ ਰਹਿ ਰਿਹਾ ਸੀ। ਕਰੀਬ ਡੇਢ ਸਾਲ ਪਿੱਛੋਂ ਕੁਲਵਿੰਦਰ ਸਿੰਘ ਉਕਤ ਔਰਤ ਨੂੰ ਲੈ ਕੇ ਪਿੰਡ ਖੇਮਾਖੇੜਾ ਵਾਪਸ ਆ ਗਿਆ ਸੀ ਅਤੇ ਉਸਦੇ ਘਰ ਉਕਤ ਔਰਤ ਦੇ ਕੁੱਖੋਂ ਇਕ ਬੱਚੇ ਨੇ ਵੀ ਜਨਮ ਲਿਆ ਸੀ। ਜਿਸ ਨੂੰ ਲੈ ਕੇ ਕੁਲਦੀਪ ਸਿੰਘ ਅੰਦਰ ਗੁੱਸੇ ’ਤੇ ਬਦਲੇ ਦੀ ਜਵਾਲਾ ਹੋਰ ਭੜਕ ਪਈ। ਜਾਣਕਾਰੀ ਅਨੁਸਾਰ ਅੱਜ ਸਵਰੇ ਬਲਜੀਤ ਸਿੰਘ ਬੁੱਲਾ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ  ਟੇਕਣ ਆ ਰਿਹਾ ਸੀ ਕਿ ਕੁਲਦੀਪ ਸਿੰਘ ਲਹੌਰੀ ਨੇ ਆਪਣੇ ਪੁੱਤਰ ਸਮੇਤ ਬੁੱਲੇ ’ਤੇ ਹਮਲਾ ਕਰ ਦਿੱਤਾ। ਹਮਲਵਾਰ ਨੇ  ਤੇਜ਼ਧਾਰ ਕਾਪੇ ਨਾਲ ਉਸਦੇ ਸਿਰ ਅਤੇ ਮੂੰਹ ’ਤੇ ਵਾਰ ਕੀਤੇ ਜਿਸ ਕਰਕੇ ਬਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਪੁਲਸ ਕੋਲ ਬੋਲਿਆ ਪਰਿਵਾਰ ਸਾਨੂੰ ਦਿਓ ਕਾਤਲ ਅਸੀਂ ਬਦਲਾ ਲੈਣਾ

ਘਟਨਾ ਦਾ ਪਤਾ ਲੱਗਣ ਸਾਰ ਹੀ ਥਾਣਾ ਲੰਬੀ ਦੇ ਨਵੇਂ ਮੁੱਖ ਅਫ਼ਸਰ ਰਵਿੰਦਰ ਕੁਮਾਰ ਅਤੇ ਚੌਂਕੀ ਭਾਈ ਕਾ ਕੇਰਾ ਦੇ ਇੰਚਾਰਜ ਸੁਖਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਲੰਬੀ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਬਲਵੰਤ ਸਿੰਘ ਅਤੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਲਹੌਰੀ ਸਮੇਤ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਲੰਡਾ ਹਰੀਕੇ ਦਾ ਵੱਡਾ ਕਾਰਨਾਮਾ, ਵਿਦੇਸ਼ ਬੈਠੇ ਨੇ ਪੰਜਾਬ ’ਚ ਕਰਵਾਈ ਵੱਡੀ ਵਾਰਦਾਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News