ਪੁਲ ਹੇਠਾਂ ਖੜ੍ਹੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ

Tuesday, Aug 20, 2024 - 03:15 PM (IST)

ਪੁਲ ਹੇਠਾਂ ਖੜ੍ਹੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ

ਅਬੋਹਰ (ਸੁਨੀਲ) : ਅੱਜ ਸਵੇਰੇ ਅਬੋਹਰ ਮਲੋਟ ਰੋਡ ’ਤੇ ਸਥਿਤ ਪਿੰਡ ਬੱਲੂਆਣਾ ਵਿਖੇ ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ 2 ਮਜ਼ਦੂਰਾਂ ’ਤੇ ਵੱਡਾ ਪੱਥਰ ਆ ਡਿੱਗਿਆ। ਇਸ ਹਾਦਸੇ ਦੌਰਾਨ ਇਕ ਨੌਜਵਾਨ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਮਜ਼ਦੂਰ ਜ਼ਖਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਲੂਆਣਾ ਵਾਸੀ ਲੱਖਾ (28) ਪੁੱਤਰ ਰਾਜ ਕੁਮਾਰ ਬੀਤੇ ਦਿਨ ਆਪਣੀਆਂ ਭੈਣਾਂ ਕੋਲੋਂ ਰੱਖੜ੍ਹੀ ਬੰਨ੍ਹਵਾ ਕੇ ਮਜ਼ਦੂਰੀ ਕਰਨ ਲਈ ਅੱਜ ਸਵੇਰੇ ਘਰੋਂ ਨਿਕਲਿਆ ਸੀ। ਉਹ ਆਪਣੇ ਦੋਸਤ ਮਨਦੀਪ ਪੁੱਤਰ ਗੁਲਜ਼ਾਰ ਨਾਲ ਬੱਲੂਆਣਾ ’ਚ ਬਣ ਰਹੇ ਪੁਲ ਦੇ ਹੇਠਾਂ ਖੜ੍ਹਾ ਹੋ ਕੇ ਕਿਸੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ।

ਇਸੇ ਦੌਰਾਨ ਪੁੱਲ ਦੇ ਉਪਰੋਂ ਇਕ ਟਰੱਕ ਦੀ ਟੱਕਰ ਨਾਲ ਇਕ ਵੱਡਾ ਪਥੱਰ ਇਨ੍ਹਾਂ ਦੋਹਾਂ 'ਤੇ ਆ ਡਿੱਗਿਆ। ਇਸ ਕਾਰਨ ਲੱਖਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮਨਦੀਪ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰਨਾ ਪਿਆ। ਥਾਣਾ ਸਦਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।
 


author

Babita

Content Editor

Related News