ਫਸਲਾਂ ਦੀ ਢੁਆਈ ਲਈ ਬਣਾਈ ਨਵੀਂ ਟੈਂਡਰ ਨੀਤੀ ਫਲਾਪ

Sunday, Apr 22, 2018 - 04:50 PM (IST)

ਫਸਲਾਂ ਦੀ ਢੁਆਈ ਲਈ ਬਣਾਈ ਨਵੀਂ ਟੈਂਡਰ ਨੀਤੀ ਫਲਾਪ

ਨਵਾਂਸ਼ਹਿਰ (ਮਨੋਰੰਜਨ)— ਸਰਕਾਰ ਵੱਲੋਂ ਮੰਡੀਆਂ 'ਚ ਫਸਲਾਂ ਦੀ ਢੁਆਈ ਲਈ ਬਣਾਈ ਗਈ ਨਵੀਂ ਟੈਂਡਰ ਨੀਤੀ ਪਹਿਲੀ ਵਾਰ ਹੀ ਪੂਰੀ ਤਰ੍ਹਾਂ ਫਲਾਪ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜ਼ਿਲੇ ਦੀਆਂ ਜ਼ਿਆਦਾਤਰ ਮੰਡੀਆਂ 'ਚ ਖਰੀਦ ਕੇਂਦਰਾਂ 'ਚ ਕਣਕ ਦੀ ਲਿਫਟਿੰਗ ਦਾ ਕੰਮ ਢਿੱਲਾ ਹੋਣ ਕਾਰਨ ਕਣਕ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। 
ਖਰੀਦ ਕੇਂਦਰਾਂ 'ਚ ਕਣਕ ਦੀ ਆਮਦ ਲਈ ਜਗ੍ਹਾਂ ਦੀ ਕਮੀ ਹੋਣ ਕਰਕੇ ਬਹੁਤ ਪਰੇਸ਼ਾਨੀ ਆ ਰਹੀ ਹੈ। ਇਸ ਮਸਲੇ ਨਾਲ ਨਜਿੱਠਣ ਲਈ ਆੜ੍ਹਤੀਆਂ ਵੱਲੋਂ ਕਣਕ ਦੀਆਂ ਬੋਰੀਆਂ ਦਾ ਢੇਰ ਲਗਾ ਕੇ ਜਗ੍ਹਾ ਬਣਾਈ ਜਾ ਰਹੀ ਹੈ। ਇਸ ਨਾਲ ਮਿਹਨਤ ਅਤੇ ਸਮੇਂ ਦੋਵੇਂ ਬਰਬਾਦ ਹੋ ਰਹੇ ਹਨ। ਇਸ ਦੇ ਨਾਲ ਹੀ ਬਦਲਦਾ ਮਿਜਾਜ਼ ਵੀ ਗੰਭੀਰ ਸੰਕਟ ਬਣਿਆ ਹੋਇਆ ਹੈ, ਜਿਸ ਕਾਰਨ ਇਥੇ ਕਿਸਾਨਾਂ ਨੂੰ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਿਫਟਿੰਗ ਦਾ ਕੰਮ ਸਮੇਂ 'ਤੇ ਮੁਕੱਮਲ ਕੀਤਾ ਜਾਵੇ ਤਾਂਕਿ ਕਣਕ ਵਾਲੇ ਕਿਸਾਨਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।


Related News