ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ ਉਡਾਏਗਾ ਹੋਸ਼, OTP ਲਈ ਇੰਝ ਤੁਹਾਡੇ ਘਰਾਂ ਤਕ ਪਹੁੰਚ ਰਹੇ ਠੱਗ

Sunday, Dec 04, 2022 - 06:34 PM (IST)

ਲੁਧਿਆਣਾ (ਮੋਹਿਨੀ) : ਸੋਸ਼ਲ ਮੀਡੀਆ ਦੇ ਦੌਰ ’ਚ ਲੋਕ ਆਮ ਕਰ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ ’ਚ ਠੱਗੀ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ ਕਿ ਪੁਲਸ ਨੂੰ ਵੀ ਨਵੇਂ ਤਜ਼ਰਬੇ ਹੋ ਰਹੇ ਹਨ। ਜ਼ਿਲ੍ਹਾ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਹੁਣ ਅਜਿਹੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਨ੍ਹਾਂ ’ਚ ਨੌਸਰਬਾਜ਼ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ, ਜਿਨ੍ਹਾਂ ’ਚ ਟ੍ਰੈਂਡ ’ਚ ਥੋੜ੍ਹਾ ਬਦਲਾਅ ਲਿਆ ਕੇ ਹੁਣ ਓ. ਟੀ. ਪੀ. ਹਾਸਲ ਕਰਨ ਲਈ ਕੋਰੀਅਰ ਨੂੰ ਜ਼ਰੀਆ ਬਣਾਇਆ ਜਾਂਦਾ ਹੈ, ਜਿਸ ਦੇ ਤਹਿਤ ਹੁਣ ਲੋਕਾਂ ਨੂੰ ਠੱਗੀ ਦਾ ਕੋਰੀਅਰ ਬਿਨਾਂ ਬੁਕਿੰਗ ਦੇ ਭੇਜਿਆ ਜਾ ਰਿਹਾ ਹੈ। ਗਾਹਕ ਵੱਲੋਂ ਮਨ੍ਹਾ ਕਰਨ ’ਤੇ ਕੈਂਸਲ ਕਰਨ ਦੀ ਆੜ ’ਚ ਗਾਹਕ ਦੇ ਮੋਬਾਇਲ ਤੋਂ ਓ. ਟੀ. ਪੀ. ਉਸੇ ਦੇ ਸਾਹਮਣੇ ਲੈ ਕੇ ਖਾਤਿਆਂ ਨੂੰ ਕੁਝ ਹੀ ਮਿੰਟਾਂ ’ਚ ਖਾਲ੍ਹੀ ਕਰ ਦਿੱਤਾ ਜਾਂਦਾ ਹੈ। ਪੁਲਸ ਨੂੰ ਮਿਲੀਆਂ ਸ਼ਿਕਾਇਤਾਂ ’ਚ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਠੱਗਾਂ ਵੱਲੋਂ ਠੱਗੀ ਕਰਨ ਦੇ ਨਵੇਂ ਤਰੀਕੇ ਦੀ ਵੀ ਝਲਕ ਮਿਲੀ ਹੈ।

ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ

ਇਸੇ ਤਰ੍ਹਾਂ ਦੇ ਮਾਮਲੇ ਹੋਰਨਾਂ ਸੂਬਿਆਂ ’ਚ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜਦੋਂਕਿ ਇਨ੍ਹਾਂ ਮਾਮਲਿਆਂ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਇੰਝ ਸਮਝੋ ਕਿ ਠੱਗੀ ਦੀ ਪੂਰੀ ਖੇਡ ਸਾਈਬਰ ਠੱਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਹੈਰਾਨ ਕਰਨ ਵਾਲਾ ਹੈ। ਇਸ ਵਿਚ ਠੱਗ ਆਪਣੇ ਹੀ ਲੋਕਾਂ ਨੂੰ ਕੋਰੀਅਰ ਏਜੰਟ ਬਣਾ ਕੇ ਲੋਕਾਂ ਦੇ ਘਰਾਂ ’ਚ ਭੇਜਦੇ ਹਨ, ਜੋ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਰੀਅਰ ਆਇਆ ਹੈ। ਸਾਹਮਣੇ ਵਾਲੇ ਦਾ ਰਿਐਕਸ਼ਨ ਹੁੰਦਾ ਹੈ ਕਿ ਉਸ ਨੇ ਕੋਰੀਅਰ ਮੰਗਵਾਇਆ ਹੀ ਨਹੀਂ, ਜਿਸ ਤੋਂ ਬਾਅਦ ਕੋਈ ਏਜੰਟ ਕਹਿੰਦਾ ਹੈ ਕਿ ਠੀਕ ਹੈ, ਮੈਂ ਇਸ ਨੂੰ ਕੈਂਸਲ ਕਰ ਦਿੰਦਾ ਹਾਂ। ਇਸ ਲਈ ਤੁਹਾਡੇ ਫੋਨ ’ਤੇ ਇਕ ਓ. ਟੀ. ਪੀ. ਆਵੇਗਾ ਉਸ ਨੂੰ ਮੈਨੂੰ ਦੇ ਦਿਓ ਤਾਂ ਤੁਹਾਡਾ ਕੋਰੀਅਰ ਵਾਪਸ ਚਲਾ ਜਾਵੇਗਾ। ਫਿਰ ਏਜੰਟ ਫੋਨ ’ਤੇ ਆਪਣੇ ਕਸਟਮਰ ਕੇਅਰ ਏਜੰਟ ਦੀ ਗੱਲ ਕਰਵਾਉਂਦਾ ਹੈ, ਜੋ ਇਕ ਓ. ਟੀ. ਪੀ. ਉਕਤ ਸ਼ਖਸ ਦੇ ਫੋਨ ’ਤੇ ਭੇਜ ਦਿੰਦਾ ਹੈ, ਜਿਸ ਨਾਲ ਉਹ ਕੋਰੀਅਰ ਏਜੰਟ ਨੂੰ ਦੇ ਦਿੰਦਾ ਹੈ। ਉਸ ਦੇ ਜਾਂਦੇ ਹੀ 10-15 ਮਿੰਟ ’ਚ ਉਨ੍ਹਾਂ ਦੇ ਖਾਤੇ ’ਚੋਂ ਕਿਸੇ ਦੂਜੇ ਖਾਤੇ ’ਚ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਹੋਣ ਲਗਦੀ ਹੈ।

ਇਹ ਵੀ ਪੜ੍ਹੋ : ਸੂਬੇ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਖਾਤੇ ਦੀ ਪੂਰੀ ਡਿਟੇਲ

ਠੱਗੀ ਕਰਨ ਵਾਲੇ ਇਸ ਗਿਰੋਹ ਕੋਲ ਉਨ੍ਹਾਂ ਲੋਕਾਂ ਦੀ ਪੂਰੀ ਬੈਂਕ ਡਿਟੇਲ ਹੁੰਦੀ ਹੈ, ਜਿਨ੍ਹਾਂ ’ਤੇ ਇਨ੍ਹਾਂ ਨੇ ਨਿਸ਼ਾਨਾ ਸਾਧਣਾ ਹੁੰਦਾ ਹੈ। ਤੁਹਾਡਾ ਨਾਮ, ਮੋਬਾਇਲ ਨੰਬਰ, ਖਾਤੇ ਦਾ ਨੰਬਰ, ਘਰ ਤੇ ਆਫਿਸ ਦਾ ਪਤਾ ਸਭ ਕੁਝ ਇਨ੍ਹਾਂ ਲੋਕਾਂ ਦੇ ਕੋਲ ਹੁੰਦਾ ਹੈ। ਠੱਗੀ ਕਰਨ ਲਈ ਇਹ ਬਦਮਾਸ਼ ਸਮੇਂ ਅਤੇ ਜਗ੍ਹਾ ਦਾ ਖਾਸ ਧਿਆਨ ਰੱਖਦੇ ਹਨ ਤਾਂ ਕਿ ਅਪਰਾਧ ਕਰਦੇ ਸਮੇਂ ਇਹ ਕਿਸੇ ਦੀ ਪਕੜ ਵਿਚ ਨਾ ਆ ਸਕਣ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਠੱਗੀ ਤੋਂ ਪਹਿਲਾਂ ਜਗ੍ਹਾ ਦੀ ਰੇਕੀ ਵੀ ਇਹ ਕਰ ਲੈਂਦੇ ਹਨ।

ਇਹ ਵੀ ਪੜ੍ਹੋ : ਜਿੱਥੇ ਵੱਜ ਰਹੀਆਂ ਸੀ ਸ਼ਹਿਨਾਈਆਂ ਉਸੇ ਘਰ ਪਏ ਮੌਤ ਦੇ ਵੈਣ, ਵਿਆਹ ਤੋਂ 10 ਦਿਨ ਬਾਅਦ ਲਾੜੇ ਦੀ ਹੋਈ ਮੌਤ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਕੋਈ ਤੁਹਾਡੇ ਕੋਲ ਸਾਮਾਨ ਲੈ ਕੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਬੁੱਕ ਕਰਵਾਇਆ ਹੈ ਤਾਂ ਉਸ ਤੋਂ ਉਸ ਦੇ ਸਬੂਤ ਦੀ ਮੰਗ ਕਰੋ। ਨਾਲ ਹੀ ਆਪਣੇ ਵੱਲੋਂ ਵੀ ਸਬੂਤ ਦਿਖਾ ਦਿਓ ਕਿ ਤੁਸੀਂ ਕੋਈ ਆਰਡਰ ਹੁਣ ਤੱਕ ਨਹੀਂ ਕੀਤਾ। ਜੇਕਰ ਤੁਹਾਡੇ ਘਰ ’ਚ ਕਿਸੇ ਨੇ ਗਲਤੀ ਨਾਲ ਆਰਡਰ ਵੀ ਕਰ ਦਿੱਤਾ ਅਤੇ ਤੁਸੀਂ ਉਸ ਸਾਮਾਨ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਤੁਹਾਨੂੰ ਉਸ ਨੂੰ ਕੈਂਸਲ ਕਰਨ ਲਈ ਕੁਝ ਨਹੀਂ ਕਰਨਾ। ਜੇਕਰ ਉਸ ਪੈਕੇਟ ਨੂੰ ਰਸੀਵ ਨਹੀਂ ਕਰੋਗੇ ਤਾਂ ਉਹ ਖੁਦ ਹੀ ਵਾਪਸ ਚਲਾ ਜਾਵੇਗਾ ਅਤੇ ਕੈਂਸਲ ਹੋ ਜਾਵੇਗਾ, ਕੋਈ ਵੀ ਆਰਡਰ ਕੈਂਸਲ ਕਰਵਾਉਣ ਲਈ ਆਏ ਓ. ਟੀ. ਪੀ. ਨਾ ਦੱਸੋ। ਗੱਲ ਚਾਹੇ ਆਰਡਰ ਕੈਂਸਲ ਦੀ ਹੋਵੇ ਜਾਂ ਕੋਈ ਹੋਰ, ਕਾਲ ’ਤੇ ਰਹਿੰਦੇ ਹੋਏ ਕੋਈ ਵੀ ਓ. ਟੀ. ਪੀ. ਨਾਲ ਜੁੜਿਆ ਮੈਸੇਜ ਆਵੇ ਤਾਂ ਉਸ ਨੂੰ ਧਿਆਨ ਨਾਲ ਪੜ੍ਹੋ। ਅਸਲ ’ਚ ਠੱਗ ਹਮੇਸ਼ਾ ਕਾਲ ’ਤੇ ਰਹਿੰਦੇ ਹੋਏ ਧਿਆਨ ਭਟਕਾ ਕੇ ਓ. ਟੀ. ਪੀ. ਦੀ ਮੰਗ ਕਰਦੇ ਹਨ ਤੇ ਤੁਸੀਂ ਫੌਰਨ ਓ. ਟੀ. ਪੀ. ਦੱਸ ਦਿੰਦੇ ਹੋ। ਜੇਕਰ ਕੋਈ ਅਜਿਹੀ ਕਾਲ ਆਵੇ, ਜਿਸ ਵਿਚ ਸਾਹਮਣੇ ਵਾਲਾ ਖੁਦ ਨੂੰ ਪੁਲਸ ਅਧਿਕਾਰੀ ਦੱਸੇ ਤਾਂ ਪਹਿਲਾਂ ਉਸ ਨੰਬਰ ਨੂੰ ਵੈਰੀਫਾਈ ਕਰੋ। ਤੁਸੀਂ ਲੋਕਲ ਥਾਣੇ ’ਚ ਕਾਲ ਕਰ ਕੇ ਵੀ ਨੰਬਰ ਵੈਰੀਫਾਈ ਕਰ ਸਕਦੇ ਹੋ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀ, ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ

ਪੁਲਸ ਵੀ ਦੁਚਿੱਤੀ ’ਚ, ਕਿਵੇਂ ਰੋਕੀਏ ਨੌਸਰਬਾਜ਼ਾਂ ਨੂੰ

ਦੂਜੇ ਪਾਸੇ ਪੁਲਸ ਦੀ ਭੂਮਿਕਾ ਵੀ ਇਸ ਸਮੇਂ ਬੇਹੱਦ ਦੁਵਿਧਾ ’ਚ ਲੱਗ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਧੁਨਿਕ ਸਾਜੋ-ਸਾਮਾਨ ਦੇਣ ਦੇ ਬਾਵਜੂਦ ਪੁਲਸ ਜ਼ਿਆਦਾਤਰ ਮਾਮਲਿਆਂ ’ਚ ਅਜਿਹੇ ਨੌਸਰਬਾਜ਼ਾਂ ਨੂੰ ਟ੍ਰੈਕ ਨਹੀਂ ਕਰ ਪਾਉਂਦੀ ਅਤੇ ਕਈ ਲੋਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ, ਜਦੋਂਕਿ ਪੁਲਸ ਨੂੰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਇਸ ਗਿਰੋਹ ਦੇ ਕਿੰਗਪਿੰਨ ਨੂੰ ਹੱਥ ਨਹੀਂ ਪਿਆ ਹੈ ਕਿਉਂਕਿ ਦੱਸਿਆ ਜਾਂਦਾ ਹੈ ਕਿ ਇਹ ਗਿਰੋਹ ਲੁਧਿਆਣਾ ਜ਼ਿਲ੍ਹੋ ’ਚ ਤੇਜ਼ੀ ਨਾਲ ਸਰਗਰਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ’ਤੇ ਏ. ਸੀ. ਪੀ. ਰਾਜ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ’ਤੇ ਸਾਈਬਰ ਸੈੱਲ ਦੀ ਨਜ਼ਰ ਹੈ ਅਤੇ ਜੋ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਉਨ੍ਹਾਂ ’ਤੇ ਤੇਜ਼ੀ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਡਿਟੇਨ ਕੀਤੇ ਗੈਂਗਸਟਰ ਗੋਲਡੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News