ਹੜ੍ਹ ਦੌਰਾਨ ਸਤਲੁਜ ਕੰਢੇ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਲਿਆ ਜਨਮ, ਫਰਿਸ਼ਤਾ ਬਣ ਬਹੁੜੀ ਸ਼੍ਰੋਮਣੀ ਕਮੇਟੀ
Friday, Jul 14, 2023 - 04:17 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਦਾ ਬੇਟ ਖੇਤਰ ਅਤੇ ਸਤਲੁਜ ਦਰਿਆ ਹੜ੍ਹਾਂ ਦੀ ਭਾਰੀ ਮਾਰ ਕਾਰਨ ਜਿੱਥੇ ਜਲਥਲ ਹੋਇਆ ਪਿਆ ਹੈ, ਉੱਥੇ ਹੀ ਹੜ੍ਹ ਦੌਰਾਨ ਦਰਿਆ ਕਿਨਾਰੇ ਹੀ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਜਨਮ ਲਿਆ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਿਸ਼ਤਾ ਬਣ ਕੇ ਬਹੁੜੀ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ’ਚ ਇਸ ਸਮੇਂ ਹੜ੍ਹ ਆਇਆ ਹੋਇਆ ਹੈ ਅਤੇ ਇਸਦੇ ਕਿਨਾਰੇ ਹੀ ਉੱਚੀ ਜਗ੍ਹਾ ’ਤੇ ਝੌਂਪੜੀਆਂ ਬਣਾ ਕੇ ਗਰੀਬ ਮਜ਼ਦੂਰਾਂ ਨੇ ਆਪਣਾ ਰੈਣ-ਬਸੇਰਾ ਬਣਾਇਆ ਹੋਇਆ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਸੇਵਾਦਾਰਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਅਧੀਨ ਦਰਿਆ ਕਿਨਾਰੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਕਮੇਟੀ ਦੇ ਸੇਵਾਦਾਰ ਪਰਮਜੀਤ ਸਿੰਘ ਪੰਮਾ ਦੇ ਧਿਆਨ ’ਚ ਆਇਆ ਕਿ ਇਕ ਝੁੱਗੀ ’ਚ ਗਰਭਵਤੀ ਔਰਤ, ਜਿਸ ਦਾ ਜਣੇਪਾ ਹੋਣ ਵਾਲਾ ਹੈ, ਉਹ ਬੀਮਾਰ ਹਾਲਤ ’ਚ ਪਈ ਸੀ। ਪੰਮਾ ਨੇ ਤੁਰੰਤ ਨੇੜਲੇ ਪਿੰਡੋਂ ਜਾ ਕੇ ਡਾਕਟਰ ਲਿਆਂਦਾ ਅਤੇ ਇਸ ਦੀ ਡਿਲੀਵਰੀ ਹੋਈ ਅਤੇ ਬੱਚੀ ਨੇ ਜਨਮ ਲਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਮਦਦ, 14 ਕਿਸ਼ਤੀਆਂ ਨੇ 24 ਘੰਟੇ ਫਸੇ ਲੋਕਾਂ ਨੂੰ ਕੱਢਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵਜੰਮੀ ਬੱਚੀ ਅਤੇ ਉਸਦੀ ਮਾਂ ਦਾ ਸਾਰਾ ਇਲਾਜ ਕਰਵਾਇਆ ਅਤੇ ਜੋ ਵੀ ਹੋਰ ਲੋੜੀਦਾ ਸਾਮਾਨ ਸੀ, ਮੁਹੱਈਆ ਕਰਵਾਇਆ। ਸੇਵਾਦਾਰ ਪੰਮਾ ਨੇ ਦੱਸਿਆ ਕਿ ਗੁਰੂ ਘਰ ਦੇ ਮੈਨੇਜਰ ਕਰਮਜੀਤ ਸਿੰਘ ਨੇ ਦੇਖਿਆ ਕਿ ਸਤਲੁਜ ਦਰਿਆ ਕਿਨਾਰੇ ਹੜ੍ਹਾਂ ਦੌਰਾਨ ਨਵਜੰਮੀ ਬੱਚੀ ਅਤੇ ਉਸਦੀ ਮਾਂ ਦਾ ਰਹਿਣਾ ਮੁਸ਼ਕਿਲ ਹੈ, ਜਿੱਥੇ ਮੱਛਰ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਖ਼ਤਰਾ ਹੈ, ਇਸ ਲਈ ਨਵਜੰਮੀ ਬੱਚੀ ਅਤੇ ਮਾਂ ਨੂੰ ਗੁਰੂ ਘਰ ਵਿਖੇ ਲਿਆਂਦਾ ਜਾ ਰਿਹਾ ਹੈ, ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਉਸਦੀ ਸੇਵਾ-ਸੰਭਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 18 ਸਿੱਖ ਰੈਜੀਮੈਂਟ ਨੇ ਫਿਰ ਸੰਕਟ ’ਚ ਨਿਭਾਈ ਅਹਿਮ ਭੂਮਿਕਾ, ਹੜ੍ਹ ’ਚ ਫਸੇ ਪਰਿਵਾਰਾਂ ਨੂੰ ਕੱਢਿਆ ਸੁਰੱਖਿਅਤ ਬਾਹਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8