ਓਮਾਨ ਦੇ ਸਮੁੰਦਰ 'ਚ ਲਾਪਤਾ ਹੋਇਆ ਪੰਜਾਬ ਦਾ ਨੇਵੀ ਅਫ਼ਸਰ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Monday, Jul 22, 2024 - 01:01 PM (IST)
ਪਠਾਨਕੋਟ: ਕੁਝ ਦਿਨ ਪਹਿਲਾਂ ਸਮੁੰਦਰੀ ਜਹਾਜ਼ ਯੂ.ਏ.ਈ. ਤੋਂ ਯਮਨ ਲਈ ਰਵਾਨਾ ਹੋਇਆ ਸੀ, ਜਿਸ ਮਗਰੋਂ ਜਿਉਂ ਹੀ ਉਹ ਓਮਾਨ ਦੇ ਸਮੁੰਦਰ ਖੇਤਰ ਵਿਚ ਪਹੁੰਚਿਆ ਤਾਂ ਉਹ ਹਾਦਸੇ ਮਗਰੋਂ ਡੁੱਬ ਗਿਆ। ਉਕਤ ਹਾਦਸੇ ਵਿਚ ਚਾਲਕ ਦਲ ਦੇ 16 ਮੈਂਬਰ ਲਾਪਤਾ ਹੋ ਗਏ, ਜਿਨ੍ਹਾਂ ਵਿਚੋਂ ਅਜੇ ਵੀ 6 ਲਾਪਤਾ ਹਨ, ਜਦਕਿ ਬਚਾਅ ਕਾਰਜ ਚਲਾਉਣ ਦੇ ਬਾਵਜੂਦ 6 ਕਰੂ ਮੈਂਬਰ ਅਜੇ ਵੀ ਲਾਪਤਾ ਹਨ।
ਇਹ ਖ਼ਬਰ ਵੀ ਪੜ੍ਹੋ - ਪਿਓ ਨੇ ਦਿਹਾੜੀਆਂ ਲਾ ਕੇ ਕੈਨੇਡਾ ਭੇਜੀ ਸੀ ਧੀ, ਕੁਝ ਮਹੀਨਿਆਂ 'ਚ ਹੀ ਵਾਪਰ ਗਿਆ ਭਾਣਾ
ਇਨ੍ਹਾਂ ਵਿਚੋਂ 4 ਭਾਰਤੀ ਮੂਲ ਦੇ ਹਨ ਅਤੇ ਇਨ੍ਹਾਂ ਵਿਚੋਂ 1 ਪਠਾਨਕੋਟ ਦਾ ਰਹਿਣ ਵਾਲਾ ਹੈ, ਜਿਸ ਦੀ ਪਛਾਣ ਰਾਜਿੰਦਰ ਮਿਨਹਾਸ ਵਜੋਂ ਹੋਈ ਹੈ। ਰਾਜਿੰਦਰ ਇਸ ਜਹਾਜ਼ ਵਿਚ ਮੁੱਖ ਅਧਿਕਾਰੀ ਵਜੋਂ ਤਾਇਨਾਤ ਸੀ, ਪਰ ਉਸ ਦੀ ਅਜੇ ਤਕ ਕੋਈ ਉੱਗ-ਸੁੱਗ ਨਹੀਂ ਮਿਲੀ, ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਰਾਜਿੰਦਰ ਨੂੰ ਲੱਭਣ ਦੀ ਗੁਹਾਰ ਲਗਾਈ ਹੈ। ਪਰਿਵਾਰ ਨੇ ਦੱਸਿਆ ਕਿ ਰਾਜਿੰਦਰ 11 ਜੁਲਾਈ ਨੂੰ ਸ਼ਿਪ ਡਿਊਟੀ ਕਰਨ ਗਿਆ ਸੀ ਤੇ ਉਨ੍ਹਾਂ ਨੂੰ 14 ਜੁਲਾਈ ਨੂੰ ਖ਼ਬਰ ਮਿਲੀ ਸੀ ਕਿ ਉਨ੍ਹਾਂ ਦੀ ਸ਼ਿਪ ਪਲਟ ਗਈ ਹੈ। ਇਸ ਮਗਰੋਂ 17 ਜੁਲਾਈ ਨੂੰ ਪਤਾ ਲੱਗਿਆ ਕਿ ਸ਼ਿਪ ਵਿਚ ਕੰਮ ਕਰਨ ਵਾਲੇ 16 ਵਿਅਕਤੀਆਂ ਵਿਚੋਂ 9 ਮਿਲ ਗਏ ਹਨ, ਜਿਸ ਵਿਚ ਇਕ ਬਾਡੀ ਵੀ ਮਿਲੀ ਹੈ, ਜਦਕਿ 6 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਪਤਨੀ, ਸਾਲੀ ਅਤੇ ਭਤੀਜੇ ਨੂੰ ਕੁਹਾੜੀ ਨਾਲ ਵੱਢਿਆ! ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
ਨਿਰਮਲ ਮਿਨਹਾਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਚ ਆਪ੍ਰੇਸ਼ਨ ਬੰਦ ਨਾ ਕੀਤਾ ਜਾਵੇ ਤਾਂ ਜੋ ਰਜਿੰਦਰ ਮਿਨਹਾਸ ਬਾਰੇ ਪੁਖ਼ਤਾ ਜਾਣਕਾਰੀ ਮਿਲ ਸਕੇ। ਉਸ ਨੇ ਕਿਹਾ ਕਿ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਅਜਿਹੀ ਸਥਿਤੀ ਵਿਚ ਹਰ ਸੰਭਵ ਕੋਸ਼ਿਸ਼ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8