ਕੌਂਸਲਰਾਂ ਦੇ ਵਿਰੋਧ ਕਾਰਨ ਬਿਨਾਂ ਏਜੰਡਾ ਪਾਸ ਕੀਤੇ ਸਮਾਪਤ ਹੋਈ ਨਗਰ ਕੌਂਸਲ ਦੀ ਮੀਟਿੰਗ

04/07/2018 3:42:42 AM

ਗੁਰਦਾਸਪੁਰ, (ਵਿਨੋਦ)- ਭਾਜਪਾ, ਅਕਾਲੀ  ਅਤੇ ਕਾਂਗਰਸ ਦੇ ਕੁਝ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਅੱਜ ਨਗਰ ਕੌਂਸਲ ਗੁਰਦਾਸਪੁਰ ਦੀ ਮੀਟਿੰਗ 'ਚ ਨਿਰਧਾਰਿਤ ਏਜੰਡਾ ਪਾਸ ਨਹੀਂ ਹੋ ਸਕਿਆ। ਭਾਜਪਾ ਤੇ ਕੁਝ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਜੋ ਮੁਰੰਮਤ ਕੰਮਾਂ ਆਦਿ ਦੀ ਆਈਟਮ ਅਸੀਂ ਨਗਰ ਕੌਂਸਲਰ ਨੂੰ ਲਿਖ ਕੇ ਦਿੰਦੇ ਹਾਂ, ਉਹ ਏਜੰਡੇ 'ਚ ਸ਼ਾਮਲ ਨਹੀਂ ਕੀਤੀ ਜਾਂਦੀ ਅਤੇ ਕੁਝ ਚਹੇਤੇ ਕੌਂਸਲਰਾਂ ਦੀ ਮੰਗ ਨੂੰ ਹੀ ਪੂਰਾ ਕੀਤਾ ਜਾਂਦਾ ਹੈ।
ਅੱਜ ਨਗਰ ਕੌਂਸਲ ਦੇ ਨਿਰਧਾਰਿਤ ਏਜੰਡੇ, ਜੋ  ਵਿਕਾਸ ਕੰਮਾਂ ਨੂੰ ਪਾਸ ਕਰਵਾਉਣ ਲਈ ਮੀਟਿੰਗ ਬੁਲਾਈ ਗਈ ਸੀ। ਸਵੇਰੇ ਨਗਰ ਕੌਂਸਲਰ ਗੁਰਦਾਸਪੁਰ ਦੀ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਮਨੋਜ ਸ਼ਰਮਾ ਦੀ ਅਗਵਾਈ 'ਚ ਸ਼ੁਰੂ ਹੋਈ। ਮੀਟਿੰਗ 'ਚ ਨਗਰ ਕੌਂਸਲ ਗੁਰਦਾਸਪੁਰ ਦੇ ਈ. ਓ. ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਨਗਰ ਕੌਂਸਲ 'ਚ 27 ਕੌਂਸਲਰ ਹਨ, ਜਦਕਿ ਅੱਜ ਦੀ ਮੀਟਿੰਗ 'ਚ 19 ਕੌਂਸਲਰ ਹਾਜ਼ਰ ਸਨ, ਜਿਵੇ ਹੀ ਮੀਟਿੰਗ 'ਚ ਏਜੰਡੇ ਵਿਚ ਸ਼ਾਮਲ ਆਈਟਮਾਂ 'ਤੇ ਚਰਚਾ ਸ਼ੁਰੂ ਹੋਈ ਤਾਂ ਮੀਟਿੰਗ 'ਚ ਸ਼ਾਮਲ ਭਾਜਪਾ, ਅਕਾਲੀ ਦਲ ਤੇ ਕਾਂਗਰਸ ਦੇ ਕੁਝ ਕੌਂਸਲਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। 
ਇਸ ਦੌਰਾਨ ਵਿਰੋਧ ਕਰਨ ਵਾਲਿਆਂ 'ਚ ਮੁੱਖ ਤੌਰ 'ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੰਤੋਸ਼ ਰਿਆੜ, ਵਿਕਾਸ ਗੁਪਤਾ, ਰਾਮ ਲਾਲ, ਤਰੁਣ ਮਹਾਜਨ, ਸਾਈ ਦਾਸ ਆਦਿ ਨੇ ਤਾਂ ਸਪੱਸ਼ਟ ਕਿਹਾ ਕਿ ਨਗਰ ਕੌਂਸਲ ਅਧਿਕਾਰੀ ਸਾਡੇ ਵਲੋਂ ਜੋ ਵਾਰਡ ਦੇ ਮੁਰੰਮਤ ਕੰਮ ਕਰਵਾਉਣ ਦੀ ਡਿਮਾਂਡ ਦਿੱਤੀ ਜਾਂਦੀ ਹੈ, ਉਸ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ ਆਪਣੇ ਚਹੇਤਿਆਂ ਕੌਂਸਲਰਾਂ ਦੇ ਹੀ ਮੁਰੰਮਤ ਕੰਮਾਂ ਨੂੰ ਏਜੰਡੇ 'ਚ ਸ਼ਾਮਲ ਕੀਤਾ ਜਾਂਦਾ ਹੈ। 
ਇਸ ਮਾਮਲੇ ਸਬੰਧੀ ਜਦ ਮੀਟਿੰਗ 'ਚ ਹੰਗਾਮਾ ਹੋਣ ਲੱਗਾ ਤਾਂ 5 ਕੌਂਸਲਰਾਂ ਨੂੰ ਛੱਡ ਕੇ ਸਾਰੇ ਵਿਰੋਧ 'ਚ ਖੜ੍ਹੇ ਹੋ ਗਏ, ਜਿਸ 'ਤੇ ਨਗਰ ਕੌਂਸਲਰ ਪ੍ਰਧਾਨ ਮਨੋਜ ਸੈਂਪੀ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਕੋਈ ਏਜੰਡਾ ਪਾਸ ਨਹੀਂ ਕੀਤਾ ਜਾ ਰਿਹਾ ਹੈ ਅਤੇ ਮੀਟਿੰਗ ਸਮਾਪਤ ਕਰ ਦਿੱਤੀ।
ਕੀ ਕਹਿਣੈ ਨਗਰ ਕੌਂਸਲਰ ਦੀ ਸਾਬਕਾ ਪ੍ਰਧਾਨ ਸੰਤੋਖ ਰਿਆੜ ਤੇ ਕੁਝ ਹੋਰ ਕੌਂਸਲਰਾਂ ਦਾ? : ਇਸ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਦੀ ਸਾਬਕਾ ਪ੍ਰਧਾਨ ਸੰਤੋਸ ਰਿਆੜ ਸਮੇਤ ਕੌਂਸਲਰ ਵਿਕਾਸ ਗੁਪਤਾ, ਸਾਈ ਦਾਸ, ਤਰੁਣ ਕੁਮਾਰ, ਮਾਸਟਰ ਸ਼ਸ਼ੀ, ਜੋਗਿੰਦਰ ਪਾਲ ਆਦਿ ਨੇ ਦੋਸ਼ ਲਾਇਆ ਕਿ ਅਸੀਂ ਚੁਣ ਕੇ ਨਗਰ ਕੌਂਸਲ ਦੇ ਕੌਂਸਲਰ ਬਣੇ ਹਨ, ਸਾਡੇ ਵਾਰਡ 'ਚ ਲੰਮੇ ਸਮੇਂ ਤੋਂ ਸਟਰੀਟ ਲਾਈਟ ਮੁਰੰਮਤ, ਸਫਾਈ ਕੰਮ ਤੇ ਗਲੀਆਂ-ਨਾਲੀਆਂ ਦੀ ਮੁਰੰਮਤ ਦਾ ਕੰਮ ਠੱਪ ਪਿਆ ਹੈ। ਅਸੀਂ ਲੋਕਾਂ ਪ੍ਰਤੀ ਜਵਾਬਦੇਹ ਹਾਂ। ਨਗਰ ਕੌਂਸਲਰ ਪ੍ਰਧਾਨ ਲੰਮੇ ਸਮੇਂ ਤੋਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਹਾਲਾਤ 'ਚ ਅਸੀਂ ਨਗਰ ਕੌਂਸਲ ਦੀ ਮੀਟਿੰਗ ਦਾ ਕੰਮ ਕਿਵੇਂ ਚੱਲਣ ਦੇਵੇ ਜਦ ਤੱਕ ਸਾਡੇ ਵਾਰਡ ਦੀ ਮੀਟਿੰਗ ਨੂੰ ਏਜੰਡੇ 'ਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਹੋਰ ਵਾਰਡ 'ਚ ਵੀ ਕੰਮ ਨਹੀਂ ਚੱਲਣ ਦੇਵਾਂਗੇ।


Related News