ਹੌਜ਼ਰੀ ਵੇਸਟ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ
Tuesday, Dec 03, 2024 - 05:30 AM (IST)
ਲੁਧਿਆਣਾ (ਰਾਜ/ਗਣੇਸ਼) : ਟਿੱਬਾ ਦੇ ਮਾਇਆਪੁਰੀ ਇਲਾਕੇ ’ਚ ਇਕ ਹੌਜ਼ਰੀ ਵੇਸਟ ਦੇ ਗੋਦਾਮ ’ਚ ਅਚਾਨਕ ਅੱਗ ਲੱਗ ਗਈ। ਅੱਜ ਲੱਗਣ ਦਾ ਪਤਾ ਲੱਗਣ ’ਤੇ ਆਸ-ਪਾਸ ਦੇ ਲੋਕ ਬਾਹਰ ਆ ਗਏ। ਸੂਚਨਾ ਮਿਲਣ ’ਤੇ ਫਾਇਰ ਬਿਗ੍ਰੇਡ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਪਾਬੂ ਪਾਇਆ।
ਜਾਣਕਾਰੀ ਦਿੰਦੇ ਹੋਏ ਰਾਹੁਲ ਨੇ ਦੱਸਿਆ ਕਿ ਉਸ ਦਾ ਹੌਜ਼ਰੀ ਵੇਸਟ ਦਾ ਕੰਮ ਹੈ। ਮਾਇਆਪੁਰੀ ਦੇ ਇਕ ਖਾਲੀ ਪਲਾਟ ’ਚ ਉਸ ਨੇ ਗੋਦਾਮ ਬਣਾ ਰੱਖਿਆ ਹੈ। ਦੇਰ ਸ਼ਾਮ ਕਰੀਬ 7 ਵਜੇ ਉਸ ਨੂੰ ਕਿਸੇ ਦੀ ਕਾਲ ਆਈ ਕਿ ਉਸ ਦੇ ਗੋਦਾਮ ’ਚ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ ’ਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਕੁਝ ਹੀ ਸਮੇਂ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਉਨ੍ਹਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਇਸ ਮੌਕੇ ਰਾਹੁਲ ਦਾ ਕਹਿਣਾ ਸੀ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਸ਼ਰਾਰਤ ਕਰਕੇ ਗੋਦਾਮ ਨੂੰ ਅੱਗ ਲਾਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8