ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਵਿਅਕਤੀ ਦਾ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ

Wednesday, Jan 04, 2023 - 04:22 PM (IST)

ਹੁਸ਼ਿਆਰਪੁਰ/ਕੈਨੇਡਾ (ਅਮਰੀਕ)- ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਐਡਮਿੰਟਨ ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਰਿੰਦਰ ਸਿੰਘ (51) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਰਿੰਦਰ ਸਿੰਘ ਦੀ 21 ਸਾਲਾ ਬੇਟੀ ਗੰਭੀਰ ਜ਼ਖ਼ਮੀ ਹੋ ਗਈ। ਬਰਿੰਦਰ ਸਿੰਘ ਮੂਲ ਰੂਪ ਨਾਲ ਹੁਸ਼ਿਆਰਪੁਰ ਦੇ ਪਿੰਡ ਕੰਮੋਵਾਲ ਦਾ ਰਹਿਣ ਵਾਲੇ ਸਨ ਅਤੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਰਹਿੰਦੇ ਸਨ।

PunjabKesari

ਇਕ ਪਾਸੇ ਜਿੱਥੇ ਨਵੇਂ ਸਾਲ ਵਾਲੇ ਦਿਨ ਲੋਕ ਨਵੇਂ ਸਾਲ ਦੇ ਜਸ਼ਨਾਂ ਵਿਚ ਡੁੱਬੇ ਹੋਏ ਸਨ, ਉਥੇ ਹੀ 1 ਜਾਨਵਰੀ ਦੀ ਰਾਤ ਅਣਪਛਾਤਿਆਂ ਵੱਲੋਂ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਬਰਿੰਦਰ ਸਿੰਘ ਨੂੰ ਬੇਰਹਿਮ ਮੌਤ ਦੇ ਦਿੱਤੀ ਗਈ। ਇਸ ਹਮਲੇ ਵਿਚ ਉਨ੍ਹਾਂ ਦੀ 21 ਸਾਲ ਧੀ ਵੀ ਜ਼ਖ਼ਮੀ ਹੋ ਗਈ।

ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ

PunjabKesari

ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬਰਿੰਦਰ ਸਿੰਘ 'ਤੇ ਹਮਲਾ ਐਡਮਿੰਟਨ ਦੇ 16 ਅਵਿਨੇਵ 38 ਸਟ੍ਰੇਟ 'ਤੇ 1 ਜਨਵਰੀ ਨੂੰ ਹੋਇਆ ਸੀ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੀ ਬਰਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇ ਤਾਂ ਜੋ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਬਰਿੰਦਰ 3 ਸਾਲ ਪਹਿਲਾਂ 2019 'ਚ ਆਪਣੇ ਪਰਿਵਾਰ ਨਾਲ ਕੈਨੇਡਾ ਗਏ ਸਨ।  ਹੁਸ਼ਿਆਰਪੁਰ ਵਿਖੇ ਸਥਿਤ ਘਰ ਵਿਚ ਉਨ੍ਹਾਂ ਦੀ ਮਾਂ ਰਹਿੰਦੀ ਹੈ। 

PunjabKesari

ਇਹ ਵੀ ਪੜ੍ਹੋ : ਜਲੰਧਰ ਦੇ PPR ਮਾਲ 'ਚ ਨਵੇਂ ਸਾਲ ਦੇ 'ਜਸ਼ਨ' ਨੇ ਲਿਆ ਖ਼ੂਨੀ ਰੂਪ, ਪੁਲਸ ਵੇਖਦੀ ਰਹੀ ਤਮਾਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News