ਦੋਸਤਾਂ ਨਾਲ ਘੁੰਮਣ ਆਏ ਵਿਅਕਤੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ

Sunday, May 15, 2022 - 08:56 PM (IST)

ਦੋਸਤਾਂ ਨਾਲ ਘੁੰਮਣ ਆਏ ਵਿਅਕਤੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ

ਪਠਾਨਕੋਟ ਮਨਿੰਦਰ, ਸ਼ਾਰਦਾ)-ਜ਼ਿਲੇ ਦੇ ਅਰਧ ਪਹਾੜੀ ਇਲਾਕੇ ਧਾਰਕਲਾਂ ’ਚ ਬਣੀ ਰਣਜੀਤ ਸਾਗਰ ਡੈਮ ਝੀਲ ਦੇ ਚਮਰੋੜ ਪੱਤਣ ਨੇੜੇ ਹਰਦੋਸ਼ਰਨ ਵਿਖੇ ਝੀਲ ਦੇ ਪਾਣੀ ’ਚ ਨਹਾਉਣ ਗਏ 4 ਵਿਅਕਤੀਆਂ ’ਚੋਂ ਇਕ ਵਿਅਕਤੀ ਦੀ ਮੌਤ ਡੁੱਬਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ (35) ਪੁੱਤਰ ਲਖਵਿੰਦਰ ਸਿੰਘ ਵਾਸੀ ਸੁਲਤਾਨਪਿੰਡ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ :- UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ

ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਤਿੰਨ ਸਾਥੀਆਂ ਸਮੇਤ ਘੁੰਮਣ ਲਈ ਆਇਆ ਹੋਇਆ ਸੀ ਅਤੇ ਜਦੋਂ ਚਾਰੋਂ ਵਿਅਕਤੀਆਂ ਨੇ ਝੀਲ ’ਚ ਨਹਾਉਣ ਲਈ ਪਾਣੀ ’ਚ ਛਾਲ ਮਾਰੀ ਤਾਂ ਉਨ੍ਹਾਂ ’ਚੋਂ ਗੁਰਪ੍ਰੀਤ ਪਾਣੀ ’ਚੋਂ ਬਾਹਰ ਨਹੀਂ ਆਇਆ, ਜਿਸ ਤੋਂ ਬਾਅਦ ਉਸਦੇ ਤਿੰਨੋਂ ਸਾਥੀਆਂ ਨੇ ਉਸਦੀ ਕਾਫੀ ਭਾਲ ਕਰਨ ਤੋਂ ਬਾਅਦ ਧਾਰਕਲਾਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ’ਤੇ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਗੁਰਪ੍ਰੀਤ ਦੀ ਲਾਸ਼ ਪਾਣੀ ’ਚੋਂ ਲੱਭ ਕੇ ਬਾਹਰ ਕੱਢੀ। ਥਾਣਾ ਧਾਰਕਲਾਂ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :- ਫਿਨਲੈਂਡ ਤੇ ਸਵੀਡਨ ਨੇ ਨਾਟੋ 'ਚ ਸ਼ਾਮਲ ਹੋਣ ਦੀ ਪ੍ਰਕਿਰਿਆ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News