ਦਰਦਨਾਕ ਹਾਦਸਾ : ਸੀਵਰੇਜ ਪਾਉਣ ਦੌਰਾਨ 3 ਧੀਆਂ ਦੇ ਪਿਓ ਦੀ ਮਿੱਟੀ ’ਚ ਦੱਬਣ ਨਾਲ ਮੌਤ

01/28/2023 10:48:55 PM

ਅੰਮ੍ਰਿਤਸਰ (ਰਮਨ) : ਝਬਾਲ ਰੋਡ ਸਥਿਤ ਇਕ ਕਾਲੋਨੀ ਦੇ ਸੀਵਰੇਜ ਦੀ ਪਾਈਪ ਵਿਛਾਉਂਦੇ ਸਮੇਂ ਇਕ ਨੌਜਵਾਨ ਦੀ ਮਿੱਟੀ ਵਿੱਚ ਦੱਬਣ ਕਾਰਨ ਮੌਤ ਹੋ ਗਈ। ਰਿਤੇਸ਼ ਅਰੋੜਾ ਨੇ ਦੱਸਿਆ ਕਿ ਜੇ. ਈ ਅਤੇ ਨਗਰ ਨਿਗਮ ਦੇ ਠੇਕੇਦਾਰ ਦੀ ਅਣਗਹਿਲੀ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਥੇ ਡਿੱਚ ਮਸ਼ੀਨ ਨਾਲ ਕੰਮ ਕੀਤਾ ਜਾ ਰਿਹਾ ਸੀ ਤਾਂ ਠੇਕੇਦਾਰ ਅਤੇ ਜੇ. ਈ. ਨੂੰ ਕਿਹਾ ਗਿਆ ਸੀ ਕਿ ਸੜਕ ਕੱਚੀ ਹੈ ਤੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਪਰ ਉਨ੍ਹਾਂ ਨੇ ਇਕ ਨਾ ਸੁਣੀ, ਜਦੋਂ ਸ਼ਨੀਵਾਰ ਨੂੰ ਇੱਥੇ ਕੰਮ ਚੱਲ ਰਿਹਾ ਸੀ ਤਾਂ ਇਕ ਲੇਬਰ ਦਾ ਵਿਅਕਤੀ ਟੋਏ ’ਚ ਜਾ ਵੜਿਆ ਤਾਂ ਮਿੱਟੀ ਉਸ ਉੱਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ

ਰਿਤੇਸ਼ ਅਤੇ ਇਲਾਕੇ ਦੇ ਹੋਰ ਲੋਕਾਂ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਅਤੇ ਜਦੋਂ ਡਾਕਟਰ ਨੇ ਦੇਖਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀਆਂ ਤਿੰਨ ਛੋਟੀਆਂ ਲੜਕੀਆਂ ਹਨ ਤੇ ਜੇ. ਈ. ਤੇ ਠੇਕੇਦਾਰ ਦੀ ਨਾਲਾਇਕੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਨੂੰ ਉਸ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਐੱਸ. ਈ. ਸਤਿੰਦਰ ਕੁਮਾਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ , ਉਹ ਸ਼ਹਿਰ ਤੋਂ ਬਾਹਰ ਹਨ।


Mandeep Singh

Content Editor

Related News