ਕੈਂਸਰ ਪੀੜਤ ਔਰਤ ਦੇ ਪਤੀ ਨੇ ਆਰਥਿਕ ਤੰਗੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

Wednesday, Dec 14, 2022 - 08:32 PM (IST)

ਕੈਂਸਰ ਪੀੜਤ ਔਰਤ ਦੇ ਪਤੀ ਨੇ ਆਰਥਿਕ ਤੰਗੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

ਬੋਹਾ (ਬਾਂਸਲ) : ਆਰਥਿਕ ਤੰਗੀ ਕਾਰਨ ਮਜ਼ਦੂਰ ਵੱਲੋਂ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਾਂਦੀ ਸਿੰਘ (45) ਵਾਸੀ ਵਾਰਡ ਨੰ. 6 ਬੋਹਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਸਦੀ ਪਤਨੀ ਕੈਂਸਰ ਪੀੜਤ ਸੀ ਤੇ ਉਹ ਉਸ ਦੇ ਇਲਾਜ ਕਰਾਉਣ ਲਈ ਅਸਮਰਥ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਸੀ ਜਿਸ ਤੋਂ ਤੰਗ ਆ ਕੇ ਉਸਨੇ ਆਪਣੇ ਘਰ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।

ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਕੈਂਸਰ ਦੀ ਬੀਮਾਰੀ ਕਾਰਨ ਅਕਸਰ ਬੀਮਾਰ ਰਹਿੰਦੀ ਸੀ। ਪਤੀ ਦੀ ਮਿਹਨਤ ਮਜ਼ਦੂਰੀ ਨਾਲ ਘਰ ਚਲਾਉਣਾ ਮੁਸ਼ਕਲ ਸੀ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਆਪਣੇ ਮਗਰ ਪਤਨੀ ਸਮੇਤ ਇੱਕ ਲੜਕਾ ਲੜਕੀ ਛੱਡ ਗਿਆ ਹੈ। ਪੁਲਸ ਵੱਲੋਂ ਉਪਰੋਕਤ ਵਿਅਕਤੀ ਦਾ ਪੋਸਟ ਮਾਰਟਮ ਕਰਨ ਲਈ ਲਾਸ਼ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ।


author

Mandeep Singh

Content Editor

Related News