ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Saturday, Apr 19, 2025 - 07:23 PM (IST)

ਅੰਮ੍ਰਿਤਸਰ- 13 ਅਪ੍ਰੈਲ ਦੀ ਰਾਤ ਅੰਮ੍ਰਿਤਸਰ ਦੇ ਮਜੀਠਾ ਵਿਖੇ ਇੱਕ ਪੈਟਰੋਲ ਪੰਪ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਗੋਲੀ ਵੀ ਲੱਗੀ ਸੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਸੀ ਅਤੇ ਇੱਕ ਵਿਅਕਤੀ ਗੰਭੀਰ ਵਿੱਚ ਜ਼ਖ਼ਮੀ ਹੋਇਆ ਸੀ। ਉਸ ਮਾਮਲੇ ਚ ਪੁਲਸ ਵੱਲੋਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸ਼ਨੀਵਾਰ ਯਾਨੀ ਅੱਜ ਉਨ੍ਹਾਂ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਦੋਨਾਂ ਪਾਸੋ ਗੋਲੀਆਂ ਚੱਲੀਆਂ। ਗੋਲੀਬਾਰੀ 'ਚ ਦੋਨੋਂ ਬਦਮਾਸ਼ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਥਈਏਵਾਲ ਦੀ ਨਹਿਰ ਦੇ ਪੁੱਲ ਦੇ ਉੱਤੇ ਪੁਲਸ ਤੇ ਬਦਮਾਸ਼ਾਂ ਦਾ ਮੁਕਾਬਲਾ ਹੋਇਆ।
ਪੁਲਸ ਮੁਤਾਬਕ ਇਹ ਉਹੀ ਬਦਮਾਸ਼ ਹਨ ਜੋ ਪਿਛਲੇ ਦਿਨੀ ਹਲਕਾ ਮਜੀਠਾ ਦੇ ਕਲੇਰ ਪਿੰਡ ਦੇ ਬਾਹਰ ਪੈਟਰੋਲ ਪੰਪ 'ਤੇ ਇੱਕ ਇੱਕ ਮੁਲਾਜ਼ਮ ਦਾ ਕਤਲ ਕਰਕੇ ਦੌੜੇ ਸਨ। ਇਹ ਦੋਨੋਂ ਬਦਮਾਸ਼ ਅੰਮ੍ਰਿਤਸਰ ਸ਼ਹਿਰ ਦੇ ਕਰੀਬ ਨੁਸ਼ਹਿਰਾ ਨੰਗਲੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਨਾਂ ਬਦਮਾਸ਼ਾਂ ਕੋਲੋਂ ਦੋ ਕੰਟਰੀ ਮੇਡ ਪਿਸਟਲ ਤੇ ਇੱਕ ਪਲਸਰ ਮੋਟਰਸਾਈਕਲ ਬਰਾਮਦ ਹੋਇਆ ਹੈ।
ਪੁਲਿਸ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਦੀ ਜਾਂਚ ਤੋਂ ਬਾਅਦ ਵੱਡੇ ਹੀ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਨੇ ਲੁੱਟਾਂ-ਖੋਹਾਂ ਦਾ ਆਪਣਾ ਹੀ ਇੱਕ ਗੈਂਗ ਬਣਾਇਆ ਹੋਇਆ ਸੀ। ਅੱਜ ਵੀ ਮੁਖਬਰ ਖਾਸ ਦੀ ਇਤਲਾਹ ਉੱਤੇ ਜਦੋਂ ਪੁਲਸ ਨੇ ਥਰੀਵਾਲ ਨਹਿਰ 'ਤੇ ਨਾਕਾ ਲਗਾਇਆ ਤੇ ਇਨ੍ਹਾਂ ਨੂੰ ਉਧਰ ਆਉਂਦੇ ਹੋਏ ਦੇਖਿਆ। ਪੁਲਸ ਵੱਲੋਂ ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਬਦਮਾਸ਼ਾਂ ਨੇ ਪੁਲਸ ਉੱਤੇ ਗੋਲੀਬਾਰੀ ਕਰ ਦਿੱਤੀ ਜਿਸਦੇ ਜਵਾਬ 'ਚ ਪੁਲਸ ਨੇ ਵੀ ਗੋਲੀਬਾਰੀ ਕੀਤੀ। ਜਿਸ ਵਿੱਚ ਇਹ ਦੋਨੋਂ ਬਦਮਾਸ਼ ਜ਼ਖ਼ਮੀ ਹੋ ਕੇ ਉਥੇ ਡਿੱਗ ਪਏ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਮਜੀਠਾ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।