ਜੇਲ੍ਹ ''ਚ ਬਾਹਰੋਂ ਸੁੱਟੇ ਗਏ 5 ਪੈਕਟਾਂ ''ਚੋਂ ਵੱਡੀ ਮਾਤਰਾ ''ਚ ਪਾਬੰਦੀਸ਼ੁਦਾ ਸਾਮਾਨ ਬਰਾਮਦ

Thursday, Jul 11, 2024 - 10:30 AM (IST)

ਜੇਲ੍ਹ ''ਚ ਬਾਹਰੋਂ ਸੁੱਟੇ ਗਏ 5 ਪੈਕਟਾਂ ''ਚੋਂ ਵੱਡੀ ਮਾਤਰਾ ''ਚ ਪਾਬੰਦੀਸ਼ੁਦਾ ਸਾਮਾਨ ਬਰਾਮਦ

ਫਿਰੋਜ਼ਪੁਰ (ਮਲਹੋਤਰਾ) : ਅਣਪਛਾਤੇ ਵਿਅਕਤੀਆਂ ਵੱਲੋਂ ਜੇਲ੍ਹ 'ਚ ਬਾਹਰੋਂ ਸੁੱਟੇ ਗਏ 5 ਪੈਕਟ ਕਬਜ਼ੇ 'ਚ ਲੈਂਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ 'ਚੋਂ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਜੇਲ੍ਹ ਅਧਿਕਾਰੀ ਸਰਬਜੀਤ ਸਿੰਘ ਨੇ ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਭੇਜ ਦੱਸਿਆ ਕਿ ਮੰਗਲਵਾਰ ਰੂਟੀਨ ਚੈਕਿੰਗ ਦੇ ਦੌਰਾਨ ਟਾਵਰ ਨੰਬਰ 3 ਅਤੇ 4 ਦੇ ਵਿਚਾਲੇ ਕਿਸੇ ਬਾਹਰੀ ਵਿਅਕਤੀ ਵੱਲੋਂ ਸੁੱਟੇ ਗਏ 5 ਪੈਕਟ ਮਿਲੇ ਹਨ।

ਇਨ੍ਹਾਂ ਪੈਕਟਾਂ ਨੂੰ ਖੋਲ੍ਹਿਆ ਗਿਆ ਤਾਂ ਇਨ੍ਹਾਂ ਵਿਚੋਂ 67 ਪੁੜੀਆਂ ਤੰਬਾਕੂ, ਬੀੜੀਆਂ ਦੇ 5 ਬੰਡਲ, 3 ਕੀ-ਪੈਡ ਫੋਨ, ਬੈਟਰੀਆਂ, ਸਿੰਮ ਕਾਰਡ, 58 ਗ੍ਰਾਮ ਨਸ਼ੀਲਾ ਪਾਊਡਰ ਅਤੇ ਸਿਗਰੇਟ ਦੀ ਇਕ ਡੱਬੀ ਬਰਾਮਦ ਹੋਈ ਹੈ। ਪੁਲਸ ਨੇ ਇਸ ਸਬੰਧੀ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਜੇਲ੍ਹ ਐਕਟ ਦਾ ਪਰਚਾ ਦਰਜ ਕੀਤਾ ਹੈ।


author

Babita

Content Editor

Related News