ਵਿਧਾਨ ਸਭਾ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਸੁਖਪਾਲ ਖਹਿਰਾ ਵਿਚਾਲੇ ਤਿੱਖੀ ਬਹਿਸ, ਤਲਖ਼ ਹੋਇਆ ਮਾਹੌਲ

Tuesday, Mar 07, 2023 - 06:32 PM (IST)

ਵਿਧਾਨ ਸਭਾ ’ਚ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਸੁਖਪਾਲ ਖਹਿਰਾ ਵਿਚਾਲੇ ਤਿੱਖੀ ਬਹਿਸ, ਤਲਖ਼ ਹੋਇਆ ਮਾਹੌਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਦਰਅਸਲ ਸੁਖਪਾਲ ਖਹਿਰਾ ਵਲੋਂ ਸਦਨ ਵਿਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜੇ ਜਾਣ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਗਏ। ਇਸ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਲਖੀ ਦਿਖਾਉਂਦਿਆਂ ਖਹਿਰਾ ਨੂੰ ਪ੍ਰਿੰਸੀਪਲਾਂ ਦੇ ਤੀਜੇ ਬੈਚ ਨਾਲ ਸਿੰਗਾਪੁਰ ਜਾਣ ਦਾ ਆਫਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਲੀਡਰ ਆਪ ਤਾਂ ਅਮਰੀਕਾ-ਕੈਨੇਡਾ ਘੁੰਮਦੇ ਹਨ ਪਰ ਜਦੋਂ ਸਰਕਾਰੀ ਸਕੂਲਾਂ ਦੇ ਆਮ ਪ੍ਰਿੰਸੀਪਲ ਵਿਦੇਸ਼ ਟ੍ਰੇਨਿੰਗ ਲਈ ਜਾਂਦੇ ਹਨ ਤਾਂ ਇਸ ’ਤੇ ਸਵਾਲ ਕਿਉਂ ਚੁੱਕੇ ਜਾਂਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

PunjabKesari

ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਟ੍ਰੇਨਿੰਗ ਲਈ ਭੇਜੇ ਗਏ ਪ੍ਰਿੰਸੀਪਲਾਂ ਵਿਚੋਂ ਕੋਈ ਵੀ ਉਨ੍ਹਾਂ ਦਾ ਰਿਸ਼ਤੇਦਾਰ ਨਹੀਂ ਹੈ। ਇਸ ’ਤੇ ਸੁਖਪਾਲ ਖਹਿਰਾ ਨੇ ਵੀ ਵਿਰੋਧ ਕੀਤਾ ਤਾਂ ਬੈਂਸ ਨੇ ਕਿਹਾ ਕਿ ਜੇ ਤੁਸੀਂ ਬੋਲਦੇ ਹੋ ਤਾਂ ਸੁਣਨ ਦਾ ਵੀ ਮੈਦਾ ਰੱਖੋ। ਜੇ ਅਸੀਂ ਆਮ ਘਰਾਂ ਦੇ ਬੰਦੇ ਹਾਂ ਤਾਂ ਕੀ ਸਾਡੀ ਗੱਲ ਨਹੀਂ ਸੁਣੀ ਜਾਵੇਗੀ। ਜੇ ਸੁਖਪਾਲ ਖਹਿਰਾ ਚਾਹੁੰਣ ਤਾਂ ਉਹ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਵੀ ਪ੍ਰਿੰਸੀਪਲਾਂ ਨਾਲ ਸਿੰਗਾਪੁਰ ਭੇਜਣਗੇ। 

ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਮੁੱਖ ਮੰਤਰੀ ਤੇ ਬਾਜਵਾ ਵਿਚਾਲੇ ਜ਼ਬਰਦਸਤ ਬਹਿਸ, ਮਾਨ ਨੇ ਕਿਹਾ ਸਬਰ ਰੱਖੋ ਵਾਰੀ ਸਭ ਦੀ ਆਵੇਗੀ

ਇੰਝ ਸ਼ੁਰੂ ਹੋਈ ਬਹਿਸ

ਦਰਅਸਲ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਵਿਚ ਕਿਹਾ ਕਿ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿਚ ਮਾਣਯੋਗ ਗਵਰਨਰ ਨੇ ਸਰਕਾਰ ਕੋਲੋਂ ਜਾਣਕਾਰੀ ਮੰਗੀ ਸੀ, ਜਿਸ ’ਤੇ ਸਰਕਾਰ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਸਲੈਕਟਿਡ ਹਨ, ਲਿਹਾਜ਼ਾ ਉਨ੍ਹਾਂ ਨੂੰ ਜਵਾਬ ਦੇਣਾ ਨਹੀਂ ਬਣਦਾ ਹੈ ਪਰ ਉਹ ਤਾਂ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਹਨ ਇਸ ਲਈ ਸਰਕਾਰ ਉਨ੍ਹਾਂ ਨੂੰ ਇਸ ’ਤੇ ਜਵਾਬ ਦੇਵੇ। ਖਹਿਰਾ ਨੇ ਕਿਹਾ ਕਿ ਪਹਿਲਾਂ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਭੇਜਣ ਦੀ ਸ਼ਰਤ ਪੰਜ ਸਾਲ ਨੌਕਰੀ ਦੇ ਤਜਰਬੇ ਅਤੇ 5 ਸਾਲ ਬਾਕੀ ਹੋਣੇ ਲਾਜ਼ਮੀ ਸਨ ਪਰ ਬਾਅਦ ਵਿਚ ਇਸ ਸ਼ਰਤ ਵਿਚ ਬਦਲਾਅ ਕਰਦੇ ਹੋਏ ਇਸ ਨੂੰ ਦੋ ਸਾਲ ਲਈ ਕਰ ਦਿੱਤਾ ਗਿਆ। ਸਰਕਾਰ ਇਸ ਪ੍ਰਕਿਰਿਆ ਦੀ ਜਾਣਕਾਰੀ ਦੇਵੇ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਲਾਡਾਂ ਨਾਲ ਪਾਲ਼ੀ ਧੀ

PunjabKesari

ਸਿੱਖਿਆ ਮੰਤਰੀ ਨੇ ਦਿੱਤਾ ਜਵਾਬ 

ਇਸ ’ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਦੀ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸ਼ਰਤਾਂ ਲਗਾਈਆਂ ਸਨ, ਜਿਸ ਵਿਚ ਸਰਵਿਸ ਦੇ ਪੰਜ ਸਾਲ ਬਾਕੀ ਅਤੇ ਪੰਜ ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਸੀ ਅਤੇ ਅਰਜ਼ੀਕਰਤਾ ’ਤੇ ਕੋਈ ਅਪਰਾਧਿਕ ਮਾਮਲਾ ਨਹੀਂ ਹੋਣਾ ਚਾਹੀਦਾ ਸੀ। ਇਸ ਲਈ ਅਰਜ਼ੀਆਂ ਘੱਟ ਆ ਰਹੀਆਂ ਸਨ, ਫਿਰ ਅਸੀਂ ਇਸ ’ਤੇ ਵਿਚਾਰ ਕਰਕੇ ਸ਼ਰਤ ਘਟਾ ਕੇ ਪੰਜ ਸਾਲ ਤੋਂ 2 ਸਾਲ ਕਰ ਦਿੱਤੀ। ਟ੍ਰੇਨਿੰਗ ਲਈ ਭੇਜੇ ਗਏ ਸਾਰੇ ਪ੍ਰਿੰਸੀਪਲ ਐਵਾਰਡੀ ਹਨ। ਪਹਿਲਾ ਬੈਚ ਚਾਰ ਫਰਵਰੀ ਨੂੰ ਗਿਆ ਸੀ। ਅਸੀਂ ਸਾਰੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਭੇਜਾਂਗੇ। 

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ

ਗ਼ਲਤ ਜਾਣਕਾਰੀ ਫੈਲਾਅ ਰਹੇ ਖਹਿਰਾ

ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿਚ ਕਿਹਾ ਕਿ ਸੁਖਪਾਲ ਖਹਿਰਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਦਰਅਸਲ ਖਹਿਰਾ ਵਲੋਂ ਇਕ ਟਵੀਟ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਕਰ ਕਰਦਿਆਂ ਪ੍ਰਿੰਸੀਪਲਾਂ ਦੇ ਮਾਮਲੇ ’ਤੇ ਸਵਾਲ ਚੁੱਕੇ ਸਨ। ਇਸ ’ਤੇ ਬੈਂਸ ਨੇ ਕਿਹਾ ਕਿ ਖਹਿਰਾ ਨੇ ਗਲਤ ਟਵੀਟ ਕੀਤਾ ਸੀ। ਉਹ ਗਲਤ ਜਾਣਕਾਰੀ ਫੈਲਾ ਕੇ ਪੰਜਾਬ ਨੂੰ ਗੁਮਰਾਹ ਕਰ ਰਹੇ ਹਨ। ਮੇਰੇ ਕੋਲ ਖਹਿਰਾ ਖ਼ਿਲਾਫ ਬਕਾਇਦਾ ਸਬੂਤ ਵੀ ਹੈ। ਇਸ ’ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਮੇਰੀ ਜਾਣਕਾਰੀ ਗ਼ਲਤ ਹੈ ਤਾਂ ਤੁਸੀਂ ਮੇਰੇ ਖ਼ਿਲਾਫ਼ ਸਾਈਬਰ ਸੈੱਲ ਵਿਚ ਸ਼ਿਕਾਇਤ ਕਰ ਸਕਦੇ ਹਾਂ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਜੇ ਇਹ ਟਵੀਟ ਗਲ਼ਤ ਹੋਇਆ ਤਾਂ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਕੇ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਕਿਹਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News