ਇਨਸਾਨੀਅਤ ਸ਼ਰਮਸਾਰ! ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੋਸ਼ਲ ਮੀਡਿਆ 'ਤੇ ਹੋ ਰਹੀ ਵਾਇਰਲ

Thursday, Jul 30, 2020 - 07:27 PM (IST)

ਇਨਸਾਨੀਅਤ ਸ਼ਰਮਸਾਰ! ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੋਸ਼ਲ ਮੀਡਿਆ 'ਤੇ ਹੋ ਰਹੀ ਵਾਇਰਲ

ਜਲਾਲਾਬਾਦ – ਸਮਾਜ 'ਚ ਪੈਸੇ ਕਾਰਨ ਇਨਸਾਨੀਅਤ ਕਦਰਾਂ-ਕੀਮਤਾਂ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੀਆਂ ਹਨ। ਇਸ ਦੀ ਤਾਜ਼ਾ ਮਿਸਾਲ ਇਸ ਘਟਨਾ ਨੂੰ ਦੇਖ ਕੇ ਸਾਫ਼ ਜ਼ਾਹਰ ਹੋ ਰਹੀ ਹੈ। ਦਿਲ ਨੂੰ ਦਹਿਲਾ ਦੇਣ ਵਾਲੀ ਇੱਕ ਵੀਡੀਓ ਸ਼ੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ।

ਇਸ ਵੀਡੀਓ 'ਚ ਇਕ ਲਾਸ਼ ਤੈਰਦੀ ਹੋਈ ਨਹਿਰ 'ਚ  ਰੁੜ੍ਹਦੀ ਜਾ ਰਹੀ ਸੀ। ਜਿਸਨੂੰ ਦੇਖ ਕੇ ਇਕ ਵਿਅਕਤੀ ਨਹਿਰ 'ਚ ਛਾਲ ਲਗਾਉਂਦਾ ਹੈ ਅਤੇ ਬੜੀ ਮੁਸ਼ੱਕਤ ਕਰਨ ਤੋਂ ਬਾਅਦ ਉਸ ਲਾਸ਼ ਨੂੰ ਫੜ੍ਹ ਕੇ ਉਸਦੀ ਬਾਂਹ ਰੱਸੀ ਨਾਲ ਬੰਨ੍ਹ ਦਿੰਦਾ ਹੈ । ਇਸ ਸਾਰੀ ਵੀਡੀਓ ਵਿਚ ਉਸ ਦੇ ਨਾਲ ਹੋਰ ਵੀ ਕਈ ਲੋਕ ਦਿਖਾਈ ਦੇ ਰਹੇ ਹਨ। ਨਹਿਰ ਵਿਚ ਉਤਰਿਆ ਵਿਅਕਤੀ ਲਾਸ਼ ਦੇ ਪਹਿਨੇ ਹੋਏ ਕੱਪੜਿਆਂ ਦੀਆਂ ਜੇਬਾਂ ਦੀ ਤਲਾਸ਼ੀ ਲੈਂਦਾ ਹੈ। ਜੇਬਾਂ ਦੇਖਣ ਤੋਂ ਬਾਅਦ ਲਾਲਚੀ ਵਿਅਕਤੀਆਂ ਨੂੰ ਕੁਝ ਵੀ ਪ੍ਰਾਪਤ ਨਹੀ ਹੁੰਦਾ ਤਾਂ ਉਹ ਫਿਰ ਤੋਂ ਉਸ ਮ੍ਰਿਤਕ ਦੇਹ ਨੂੰ ਪਾਣੀ ਵਿਚ ਹੀ ਰੋੜ੍ਹ ਦਿੰਦਾ ਹੈ।

PunjabKesariPunjabKesari

ਪਰ ਜਗਬਾਣੀ ਇਸ ਵੀਡੀਓ ਦੀ ਪੁਸ਼ਟੀ ਨਹੀ ਕਰਦਾ ਕਿ ਇਹ ਵੀਡੀਓ ਕਿਸ ਸ਼ਹਿਰ ਜਾਂ ਨਹਿਰ ਦੀ ਹੈ। ਜ਼ਿਕਰਯੋਗ ਹੈ ਕਿ ਸ਼ੋਸ਼ਲ ਮੀਡਿਆ 'ਤੇ ਇਸ ਵੀਡੀਓ ਦਾ ਬਾਜ਼ਾਰ ਗਰਮ ਹੈ ਅਤੇ ਲੋਕ ਇਨ੍ਹਾਂ ਨੌਜਵਾਨਾਂ ਦੇ ਪ੍ਰਤੀ ਪੈਸੇ ਦੇ ਲਾਲਚੀ ਅਤੇ ਇਨਸਾਨੀਅਤ ਦੇ ਦੁਸ਼ਮਣ ਹੋਰ ਕਈ ਪ੍ਰਕਾਰ ਦੇ ਕੁਮੈਟ ਕਰ ਰਹੇ ਹਨ। ਜਦੋਂਕਿ ਇਨ੍ਹਾਂ ਲੋਕਾਂ ਨੂੰ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਉਸ ਦੇਹ ਨੂੰ ਬਾਹਰ ਕੱਢ ਕੇ ਇਸਦੀ ਸੂਚਨਾ ਪੁਲਸ ਪ੍ਰਸ਼ਾਸ਼ਨ ਨੂੰ ਦੇਣੀ ਚਾਹੀਦੀ ਸੀ। ਪੁਲਸ ਦੀ ਜਾਂਚ-ਪੜਤਾਲ ਤੋਂ ਬਆਦ ਉਕਤ ਲਾਸ਼ ਦੀ ਸ਼ਨਾਖਤ ਹੋ ਸਕਦੀ ਸੀ। ਹੋ ਸਕਦਾ ਹੈ ਇਸ ਲਾਸ਼ ਲਈ ਉਸ ਦੇ ਪਰਿਵਾਰ ਵਾਲੇ ਦਿਨ-ਰਾਤ ਪਰੇਸ਼ਾਨ ਹੋ ਰਹੇ ਹੋਣ। ਇਨ੍ਹਾਂ ਲੋਕਾਂ ਨੂੰ ਇਨਸਾਨੀਅਤ ਦਾ ਫਰਜ਼ ਨਿਭਾਉਂਦੇ  ਹੋਏ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇਣੀ ਚਾਹੀਦੀ ਸੀ। 

PunjabKesariPunjabKesari

PunjabKesariPunjabKesari

PunjabKesari
 


author

Harinder Kaur

Content Editor

Related News