ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਅਧਿਆਪਕਾਂ ਦੇ ਦੇਖ ਕੇ ਉੱਡੇ ਹੋਸ਼

Thursday, Jan 19, 2023 - 11:36 PM (IST)

ਜਲੰਧਰ (ਮਹੇਸ਼) : ਕਪੂਰ ਪਿੰਡ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ 12ਵੀਂ ਜਮਾਤ ਦੇ ਵਿਦਿਆਰਥੀ ਨੇ ਬਾਥਰੂਮ ’ਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਸਕੂਲ ਦੇ ਸਟਾਫ਼ ਨੂੰ ਉਦੋਂ ਪਤਾ ਲੱਗਾ ਜਦੋਂ ਸਵੇਰੇ 10 ਵਜੇ ਦੇ ਕਰੀਬ ਕੁਝ ਵਿਦਿਆਰਥੀ ਸਕੂਲ ’ਚ ਬਣੇ ਬਾਥਰੂਮਾਂ ਵੱਲ ਗਏ ਤਾਂ ਉਨ੍ਹਾਂ ਸਕੂਲ ਦੇ ਹੀ ਵਿਦਿਆਰਥੀ ਦੀ ਲਟਕ ਰਹੀ ਲਾਸ਼ ਨੂੰ ਵੇਖਿਆ। ਪ੍ਰਿੰਸੀਪਲ ਨੇ ਉਕਤ ਜਾਣਕਾਰੀ ਥਾਣਾ ਪਤਾਰਾ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਇੰਸ. ਅਰਸ਼ਪ੍ਰੀਤ ਕੌਰ ਨੇ ਡਿਊਟੀ ਅਫ਼ਸਰ ਏ. ਐੱਸ. ਆਈ. ਕਰਨੈਲ ਸਿੰਘ ਨੂੰ ਤੁਰੰਤ ਮੌਕੇ ’ਤੇ ਭੇਜਿਆ ਤੇ ਉਨ੍ਹਾਂ ਤੁਰੰਤ ਸਕੂਲ ’ਚ ਪਹੁੰਚ ਕੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਇੰਡੀਅਨ ਓਲੰਪਿਕ ਐਸੋਸੀਏਸ਼ਨ ਪ੍ਰਧਾਨ ਪੀ. ਟੀ. ਊਸ਼ਾ ਦਾ ਵੱਡਾ ਬਿਆਨ, ਐਥਲੀਟਾਂ ਨੂੰ ਕਹੀ ਇਹ ਗੱਲ

ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਸਾਹਿਲ ਪੁੱਤਰ ਦਿਲਦਾਰ ਵਾਸੀ ਕਪੂਰ ਪਿੰਡ ਵਜੋਂ ਹੋਈ ਹੈ। ਦਰਜ਼ੀ ਦਾ ਕੰਮ ਕਰਨ ਵਾਲੇ ਮ੍ਰਿਤਕ ਦੇ ਪਿਤਾ ਦਿਲਦਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਪਿਛਲੇ ਕੁਝ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ ਪਰ ਉਸ ਨੇ ਇਸ ਬਾਰੇ ਕਦੇ ਕਿਸੇ ਨੂੰ ਨਹੀਂ ਦੱਸਿਆ।

ਇਹ ਵੀ ਪੜ੍ਹੋ : NRI's ਲਈ ਵੱਡੀ ਖ਼ਬਰ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕੀਤਾ ਇਹ ਐਲਾਨ

ਰੋਜ਼ਾਨਾ ਵਾਂਗ ਸਵੇਰੇ ਵੀ ਉਹ ਸਮੇਂ ਸਿਰ ਸਕੂਲ ਲਈ ਘਰੋਂ ਨਿਕਲਿਆ ਸੀ ਤੇ ਕੁਝ ਸਮੇਂ ਬਾਅਦ ਸਕੂਲ ’ਚ ਹੀ ਉਸ ਦੀ ਖੁਦਕੁਸ਼ੀ ਦੀ ਖਬਰ ਆ ਗਈ, ਜਿਸ ਤੋਂ ਬਾਅਦ ਪੂਰੇ ਪਰਿਵਾਰ ’ਚ ਮਾਤਮ ਛਾ ਗਿਆ। ਇੰਸ. ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਸਾਹਿਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Mandeep Singh

Content Editor

Related News