ਕਬਾੜ ਦੀ ਦੁਕਾਨ ''ਚ ਲੱਗੀ ਅੱਗ

Sunday, Jan 21, 2018 - 01:41 AM (IST)

ਕਬਾੜ ਦੀ ਦੁਕਾਨ ''ਚ ਲੱਗੀ ਅੱਗ

ਬਟਾਲਾ,   (ਸੈਂਡੀ/ਸਾਹਿਲ)-   ਠਠਿਆਰੀ ਗੇਟ 'ਤੇ ਇਕ ਕਬਾੜ ਦੀ ਦੁਕਾਨ 'ਚ ਅੱਗ ਲੱਗਣ ਦੀ ਖਬਰ ਮਿਲੀ ਹੈ।
ਦੁਕਾਨ ਦੇ ਮਾਲਕ ਸ਼ਾਸਤਰੀ ਮਹਾਜਨ ਪੁੱਤਰ ਬਨਾਰਸੀ ਦਾਸ ਵਾਸੀ ਹਾਥੀ ਗੇਟ ਬਟਾਲਾ ਨੇ ਦੱਸਿਆ ਕਿ ਮੇਰੀ ਕਬਾੜ ਦੀ ਦੁਕਾਨ ਹੈ ਤੇ ਅੱਜ ਸਵੇਰੇ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਨਾਲ ਦੁਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਾਫੀ ਸਾਮਾਨ ਸੜ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।


Related News